ਹਰਿਆਣਾ, 13 ਦਸੰਬਰ 2025 : ਹਰਿਆਣਾ (Haryana) ਦੇ ਪਲਵਲ ਜਿ਼ਲ੍ਹੇ (Palwal District) ਦੇ ਉਟਾਵੜ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਇੱਕ ਨਾਬਾਲਗ ਲੜਕੀ (Minor girl) ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ ।
ਕੀ ਘਟਨਾ ਵਾਪਰੀ
ਪ੍ਰਾਪਤ ਜਾਣਕਾਰੀ ਅਨੁਸਾਰ ਪੰਜ ਨੌਜਵਾਨਾਂ ਨੇ ਬੀਤੀ ਦੇਰ ਰਾਤ ਇੱਕ 14 ਸਾਲਾ ਲੜਕੀ ਨੂੰ ਉਸਦੇ ਘਰੋਂ ਅਗਵਾ (Kidnapping) ਕਰ ਲਿਆ ਅਤੇ ਉਸਨੂੰ ਜੰਗਲਾਂ ਵਿੱਚ ਲਿਜਾ ਕੇ ਉਸ ਨਾਲ ਬਲਾਤਕਾਰ (Rape) ਕੀਤਾ । ਜਿਨ੍ਹਾਂ ਵਿਅਕਤੀਆਂ ਵਲੋਂ ਲੜਕੀ ਨੂੰ ਘਰੋਂ ਅਗਵਾ ਕੇ ਜੰਗਲਾਂ ਵਿਚ ਲਿਜਾ ਕੇ ਬਲਾਤਕਾਰ ਕੀਤਾ ਗਿਆ ਵਲੋਂ ਘਟਨਾ ਤੋਂ ਬਾਅਦ ਲੜਕੀ ਨੂੰ ਉਸਦੇ ਘਰ ਦੇ ਨੇੜੇ ਛੱਡ ਕੇ ਭੱਜਿਆ ਗਿਆ । ਲੜਕੀ ਦੇ ਪਿਤਾ ਦੀ ਸਿਕਾਇਤ ਦੇ ਆਧਾਰ `ਤੇ ਉਟਾਵੜ ਪੁਲਸ ਸਟੇਸ਼ਨ ਨੇ ਪੰਜ ਨਾਮਜ਼ਦ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।
ਪਿਤਾ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਦੱਸਿਆ
ਉਟਾਵੜ ਪੁਲਸ ਸਟੇਸ਼ਨ ਇੰਚਾਰਜ ਰੇਣੂ ਸ਼ੇਖਾਵਤ ਅਨੁਸਾਰ ਪੀੜਤ ਲੜਕੀ (Victim girl) ਦੇ ਪਿਤਾ ਨੇ ਸਿ਼ਕਾਇਤ ਵਿੱਚ ਆਖਿਆ ਹੈ ਕਿ ਉਨ੍ਹਾਂ ਦੀ ਬੱਕਰੀ ਮਰ ਗਈ ਹੈ । ਰਾਤ 1 ਵਜੇ ਦੇ ਕਰੀਬ ਉਹ ਅਤੇ ਉਸਦਾ ਪੁੱਤਰ ਖੇਤਾਂ ਵਿੱਚ ਬੱਕਰੀ ਨੂੰ ਦਫ਼ਨਾਉਣ ਗਏ ਸਨ ਪਰ ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਦੀ 14 ਸਾਲਾ ਧੀ ਲਾਪਤਾ ਸੀ । ਉਨ੍ਹਾਂ ਨੇ ਆਲੇ-ਦੁਆਲੇ ਦੇ ਇਲਾਕੇ ਦੀ ਭਾਲ ਕੀਤੀ ਪਰ ਉਸਦਾ ਕੋਈ ਸੁਰਾਗ ਨਹੀਂ ਮਿਲਿਆ । ਫਿਰ ਇੱਕ ਚਿੱਟੀ ਕਾਰ ਉਨ੍ਹਾਂ ਦੇ ਘਰ ਤੋਂ ਥੋੜ੍ਹੀ ਦੂਰੀ `ਤੇ ਆ ਕੇ ਰੁਕੀ । ਉਨ੍ਹਾਂ ਦੀ ਧੀ ਕਾਰ ਵਿੱਚੋਂ ਉਤਰੀ ਅਤੇ ਰੋਂਦੀ ਹੋਈ ਉਨ੍ਹਾਂ ਵੱਲ ਭੱਜੀ ।
ਬਲਾਤਕਾਰ ਦੀ ਪੀੜ੍ਹਤਾ ਨੇ ਦੱਸੀ ਸਾਰੀ ਹੱਢ ਬੀਤੀ
ਬਲਾਤਕਾਰ ਦੀ ਸਿ਼ਕਾਰ ਹੋਈ ਪੀੜਤਾ ਲੜਕੀ ਨੇ ਦੱਸਿਆ ਕਿ ਜਦੋਂ ਉਸਦੇ ਪਿਤਾ ਅਤੇ ਭਰਾ ਘਰ ਨਹੀਂ ਸਨ ਤਾਂ ਸ਼ਾਹਿਦ, ਮੁੱਜੀ, ਰਾਕੀਮ, ਜੁਨੈਦ ਅਤੇ ਸ਼ਾਹਿਦ ਨਾਮ ਦੇ ਨੌਜਵਾਨ ਰਾਤ ਨੂੰ ਇੱਕ ਕਾਰ ਵਿੱਚ ਆਏ। ਉਨ੍ਹਾਂ ਨੇ ਦਰਵਾਜ਼ਾ ਖੜਕਾਇਆ ਅਤੇ ਜਿਵੇਂ ਹੀ ਉਸਨੇ ਦਰਵਾਜ਼ਾ ਖੋਲ੍ਹਿਆ ਤਾਂ ਉਕਤ ਵਿਅਕਤੀਆਂ ਵਿਚੋਂ ਕਿਸੇ ਨੇ ਉਸਦੇ ਮੂੰਹ ਵਿੱਚ ਕੱਪੜਾ ਪਾ ਦਿੱਤਾ ਅਤੇ ਉਸਨੂੰ ਬਾਹਰ ਖਿੱਚਿਆ, ਉਸਨੂੰ ਕਾਰ ਵਿੱਚ ਬਿਠਾ ਦਿੱਤਾ ਅਤੇ ਉਸਨੂੰ ਜੰਗਲ ਵੱਲ ਲੈ ਗਏ ਅਤੇ ਉੱਥੇ ਉਸ ਨਾਲ ਬਲਾਤਕਾਰ ਕੀਤਾ ਅਤੇ ਬਾਅਦ ਵਿੱਚ ਉਸਨੂੰ ਘਰ ਤੋਂ ਕੁਝ ਦੂਰੀ `ਤੇ ਛੱਡ ਕੇ ਭੱਜ ਗਏ । ਜਲਦਬਾਜ਼ੀ ਵਿੱਚ ਇੱਕ ਦਾ ਮੋਬਾਈਲ ਫੋਨ ਮੌਕੇ `ਤੇ ਡਿੱਗ ਪਿਆ, ਜਿਸਨੂੰ ਪੁਲਸ ਨੇ ਜ਼ਬਤ ਕਰ ਲਿਆ । ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ।
ਪੁਲਸ ਨੇ ਕਰ ਲਿਆ ਹੈ ਪੀੜ੍ਹਤਾ ਦੀ ਸਿ਼ਕਾਇਤ ਤੇ ਪੋਕਸੋ ਐਕਟ ਤਹਿਤ ਕੇਸ ਦਰਜ
ਪੀੜ੍ਹਤ ਲੜਕੀ ਦੇ ਪਿਤਾ ਦੀ ਸਿ਼ਕਾਇਤ ਦੇ ਆਧਾਰ ਤੇ ਪੁਲਸ ਨੇ ਦੋਸ਼ੀਆਂ ਵਿਰੁੱਧ ਪੋਕਸੋ ਐਕਟ (POCSO Act) ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ਥਾਣਾ ਇੰਚਾਰਜ ਰੇਣੂ ਸ਼ੇਖਾਵਤ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ। ਪੁਲਸ ਨੇ ਮੁਲਜ਼ਮਾਂ ਦੇ ਸੰਭਾਵਿਤ ਟਿਕਾਣਿਆਂ `ਤੇ ਛਾਪੇਮਾਰੀ ਕੀਤੀ ਹੈ ਅਤੇ ਜਲਦੀ ਹੀ ਉਨ੍ਹਾਂ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।
Read More : ਅਗਵਾ ਅਤੇ ਬਲਾਤਕਾਰ ਦੇ ਦੋਸ਼ਾਂ ਹੇਠ ਸਮੀਰ ਮੋਦੀ ਗ੍ਰਿਫ਼ਤਾਰ









