ਮੋਗਾ, 13 ਨਵੰਬਰ 2025 : ਪੈਟਰੋਲ ਬੰਬ (Petrol bomb) ਨਾਲ ਹਮਲਾ ਕਰਨ ਦੀ ਤਾਕ ਵਿਚ ਘੁੰਮ ਰਹੇ ਚਾਰ ਨੌਜਵਾਨਾਂ ਨੂੰ ਪੰਜਾਬ ਦੇ ਜਿ਼ਲਾ ਮੋਗਾ (Moga) ਵਿਖੇ ਬਾਘਾਪੁਰਾਣਾ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ।
ਕਿਥੋਂ ਦੇ ਰਹਿਣ ਵਾਲੇ ਸਨ ਨੌਜਵਾਨ
ਪੰਜਾਬ ਪੁਲਸ ਨੇ ਜਿਨ੍ਹਾਂ ਚਾਰ ਨੌਜਵਾਨਾਂ ਨੂੰ ਪੈਟਰੋਲ ਬੰਬ ਲੈ ਕੇ ਘੰੁਮਣ ਤੇ ਗ੍ਰਿਫਤਾਰ (Arrested) ਕੀਤਾ ਹੈ ਕੋਲੋਂ ਦੋ ਮੋਟਰਸਾਈਕਲ (Two motorcycles) ਵੀ ਬਰਾਮਦ ਕੀਤੇ ਹਨ । ਪੁਲਸ ਦੀ ਇਸ ਕਾਰਵਾਈ ਨਾਲ ਇਕ ਵੱਡੀ ਘਟਨਾ (Big event) ਨੂੰ ਰੋਕਿਆ ਜਾ ਸਕਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ ਦੇ ਰਹਿਣ ਵਾਲੇ ਹਨ ਤੇ ਇਸ ਤੋਂ ਪਹਿਲਾਂ ਬਾਘਾਪੁਰਾਣਾ ਦੇ ਪਿੰਡ ਮੱਡੀ ਮੁਸਤਫਾ ਵਿਚ ਵੀ ਇਕ ਸਾਈਕਲ ਦੀ ਦੁਕਾਨ ਤੇ ਪੈਟਰੋਲ ਬੰਬ ਸੁੱਟਣ ਦੇ ਮਾਮਲੇ ਵਿਚ ਸ਼ਾਮਲ ਹਨ । ਜਿਨ੍ਹਾਂ ਬੋਤਲਾਂ ਵਿਚ ਪੈਟਰੋਲ ਭਰਿਆ ਹੋਇਆ ਸੀ ਉਹ ਤਿੰਨ ਬੋਤਲਾਂ (Three bottles) ਹਨ ਤੇ ਉਹ ਬੀਅਰ ਵਾਲੀਆਂ ਬੋਤਲਾਂ ਹਨ।ਪੁਲਸ ਨੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ ।
Read More : ਗਾਂਧੀ ਨਗਰ ਵਿਖੇ ਬਣੇ ਘਰ ਵਿਚ ਬਦਮਾਸ਼ਾਂ ਨੇ ਸੁੱਟੇ ਪੈਟਰੋਲ ਬੰਬ









