ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਤੀਜੇ ਦਾ ਹੋਇਆ ਕਤਲ

0
29
nephew murdered

ਜਲੰਧਰ, 13 ਦਸੰਬਰ 2025 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਤੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਤੀਜੇ (Nephew of former MLA Sheetal Angural) ਦਾ ਬੀਤੀ ਦੇਰ ਸ਼ਾਮ ਸ਼ਹਿਰ ਦੇ ਬਸਤੀ ਦਾਨਿਸ਼ਮੰਦਾ ਇਲਾਕੇ ਵਿੱਚ ਕਤਲ (Murder) ਕਰ ਦਿੱਤਾ ਗਿਆ । ਮ੍ਰਿਤਕ ਦੀ ਪਛਾਣ 17 ਸਾਲਾ ਵਿਕਾਸ (vikas)  ਵਜੋਂ ਹੋਈ ਹੈ, ਜੋ ਕਿ ਸਾਬਕਾ ਵਿਧਾਇਕ ਦੇ ਚਚੇਰੇ ਭਰਾ ਦਾ ਪੁੱਤਰ ਹੈ ।

ਸਥਾਨਕ ਲੋਕਾਂ ਨੇ ਘਟਨਾਕ੍ਰਮ ਨੂੰ ਦੇਖਣ ਤੇ ਕੀਤਾ ਪੁਲਸ ਨੂੰ ਸੂਚਿਤ

ਭਰੋਸੇਯੋਗ ਸੂਤਰਾਂ ਅਨੁਸਾਰ ਬੀਤੀ ਦੇਰ ਸ਼ਾਮ ਕੁਝ ਬਦਮਾਸ਼ਾਂ ਦੇ ਵਿਕਾਸ `ਤੇ ਹਮਲਾ ਕਰਨ `ਤੇ ਇਲਾਕੇ ਵਿੱਚ ਇੱਕੋਦਮ ਦਹਿਸ਼ਤ ਫੈਲ ਗਈ । ਪ੍ਰਾਪਤ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ (Sharp weapons) ਨਾਲ ਲੈਸ ਹੋ ਕੇ ਨੌਜਵਾਨ `ਤੇ ਬੇਰਹਿਮੀ ਨਾਲ ਹਮਲਾ ਕੀਤਾ । ਜਿਸ ਤੇ ਲੋਕਾਂ ਨੇ ਘਟਨਾ ਨੂੰ ਦੇਖਦਿਆਂ ਤੁਰੰਤ ਪਰਿਵਾਰ ਅਤੇ ਪੁਲਸ ਨੂੰ ਸੂਚਿਤ ਕੀਤਾ। ਜ਼ਖਮੀ ਵਿਅਕਤੀ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਪਰ ਉਸਦੀ ਗੰਭੀਰ ਹਾਲਤ ਕਾਰਨ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ । ਪਰਿਵਾਰ ਵਿੱਚ ਸੋਗ ਦਾ ਮਾਹੌਲ ਫੈਲ ਗਿਆ ਹੈ ਅਤੇ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ ।

ਕਤਲ ਪਿੱਛੇ ਨਿੱਜੀ ਰੰਜਸ਼ ਜਾ ਰਿਹਾ ਹੈ ਦੱਸਿਆ

ਪੁਲਸ ਵਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕਤਲ ਪਿੱਛੇ ਨਿੱਜੀ ਰੰਜਸ਼ ਹੈ । ਪੁਲਸ ਇਸ ਪਹਿਲੂ ਨੂੰ ਜਾਂਚ ਦਾ ਮੁੱਖ ਕਾਰਨ ਮੰਨ ਰਹੀ ਹੈ । ਕਤਲ ਦੀ ਜਾਣਕਾਰੀ ਮਿਲਣ `ਤੇ ਪੁਲਸ ਅਤੇ ਸੀਨੀਅਰ ਅਧਿਕਾਰੀ ਮੌਕੇ `ਤੇ ਪਹੁੰਚੇ ਅਤੇ ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਜਲਦੀ ਹੀ ਦੋਸ਼ੀ ਤੱਕ ਪਹੁੰਚਿਆ ਜਾ ਸਕੇ ।

Read More : ਤਾਏ ਨੇ ਭਤੀਜੇ ਦਾ ਕੀਤਾ ਕਤਲ

LEAVE A REPLY

Please enter your comment!
Please enter your name here