ਇੱਕੋ ਪਰਿਵਾਰ ਦੇ ਪੰਜ ਜਣਿਆਂ ਦਾ ਹੋਇਆ ਬਲੈਕ ਮੈਜਿ਼ਕ ਕਰਨ ਦੇ ਸ਼ੱਕ ਹੇਠ ਕ. ਤ. ਲ

0
36
practicing black magic

ਬਿਹਾਰ, 8 ਜੁਲਾਈ 2025 : ਭਾਰਤ ਦੇਸ਼ ਦੇ ਸੂਬੇ ਬਿਹਾਰ ਦੇ ਪੂਰਨੀਆ ਵਿਖੇ ਇੱਕੋ ਪਰਿਵਾਰ ਦੇ ਪੰਜ ਜਣਿਆਂ ਦਾ ਕ. ਤ. ਲ ਹੋਣ ਦਾ ਮੁੱਖ ਕਾਰਨ ਬਲੈਕ ਮੈਜਿ਼ਕ ਕੀਤੇ ਜਾਣਾ ਦੱਸਿਆ ਜਾ ਰਿਹਾ ਹੈ। ਜਿਨ੍ਹਾਂ ਪੰਜ ਵਿਅਕਤੀਆਂ ਦਾ ਕਤਲ ਹੋਇਆ ਹੈ ਵਿਚ ਤਿੰਨ ਔਰਤਾਂ ਅਤੇ ਦੋ ਮਰਦ ਸ਼ਾਮਲ ਹਨ ।

ਲੋਕਾਂ ਨੂੰ ਸ਼ੱਕ ਸੀ ਬਾਬੂ ਲਾਲ ਓਰਾਓਂ ਦੀ ਮਾਂ ਤੇ ਬਲੈਕ ਮੈਜਿਕ ਕਰਨ ਦਾ

ਪਿੰਡ ਪੂਰਨੀਆ ਦੇ ਲੋਕਾਂ ਦੇ ਦੱਸਣ ਮੁਤਾਬਕ ਪਿੰਡ ਦੇ ਹੀ ਕੁੱਝ ਵਿਅਕਤੀਆਂ ਨੂੰ ਇਹ ਸ਼ੱਕ ਸੀ ਕਿ ਬਾਬੂ ਲਾਲ ਓਰਾਓਂ ਨੇ ਬਲੈਕ ਮੈਜਿ਼ਕ ਕੀਤਾ ਹੈ, ਜਿਸ ਤੋਂ ਬਾਅਦ ਪਿੰਡਾਂ ਦੇ ਲੋਕਾਂ ਨੇ ਪਹਿਲਾਂ ਉਸਦੇ ਪਰਿਵਾਰਕ ਮੈਂਬਰਾਂ ਨੂੰ ਕੁੱਟਿਆ ਤੇ ਫਿਰ ਉਨ੍ਹਾਂ ਨੂੰ ਜਿਉਂਦਾ ਹੀ ਅੱਗੇ ਦੇ ਹਵਾਲੇ ਕਰਕੇ ਸਾੜ ਦਿੱਤਾ।ਉਪਰੋਕਤ ਘਟਨਾਕ੍ਰਮ ਨੂੰ ਅੰਜਾਮ ਦੇਣ ਤੋਂ ਬਾਅਦ ਅਜਿਹਾ ਕਰਨ ਵਾਲੇ ਵਿਅਕਤੀਆਂ ਨੇ ਫਿਰ ਇੱਕ ਵਾਰ ਹੋਰ ਬੇਰਹਿਮੀ ਦਿਖਾਉਂਦਿਆਂ ਕਤਲ ਕਰਨ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਿਸੇ ਥਾਂ ਤੇ ਦਫ਼ਨਾ ਵੀ ਦਿੱਤਾ।

ਸਮੁੱਚੀ ਘਟਨਾ ਨੂੰ ਦਿੱਤਾ ਗਿਆ ਮ੍ਰਿਤਕ ਦੇ ਪੁੱਤਰ ਦੇ ਸਾਹਮਣੇ ਹੀ ਅੰਜਾਮ

ਪੂਰਨੀਆ ਪੁਲਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਘਟਨਾਕ੍ਰਮ ਮੁਫ਼ਸਿਲ ਥਾਣਾ ਖੇਤਰ ਦੇ ਰਾਜੀਗੰਜ ਪੰਚਾਇਤ ਦੇ ਤੇਟਗਾਮਾ ਵਾਰਡ-10 ਦਾ ਹੈ ਪਰ ਇਕ ਗੱਲ ਬੜੀ ਹੀ ਹੈਰਾਨੀਜਨਕ ਹੈ ਕਿ ਪਿੰਡ ਵਾਸੀਆਂ ਨੇ ਮ੍ਰਿਤਕ ਦੇ ਪੁੱਤਰ ਦੇ ਸਾਹਮਣੇ ਇਸ ਸਾਰੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਹੈ। ਪੁਲਸ ਵਲੋਂ ਦੋ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਕੌਣ ਕੌਣ ਹੈ ਮ੍ਰਿਤਕਾਂ ਵਿਚ ਸ਼ਾਮਲ

ਪੂਰਨੀਆ ਵਿਖੇ ਵਾਪਰੇ ਇਸ ਅਗਨੀਕਾਂਡ ਵਿਚ ਮਰਨ ਵਾਲਿਆਂ ਵਿਚ ਸੀਤਾ ਦੇਵੀ (48 ਸਾਲ), ਬਾਬੂ ਲਾਲ ਓਰਾਓਂ (50 ਸਾਲ), ਕਾਟੋ ਦੇਵੀ (65 ਸਾਲ), ਮਨਜੀਤ ਓਰਾਓਂ (25 ਸਾਲ) ਅਤੇ ਰਾਣੀ ਦੇਵੀ (23 ਸਾਲ) ਵਜੋਂ ਹੋਈ ਹੈ ।

ਪੰਜ ਮੈਂਬਰਾਂ ਦਾ ਕਤਲ ਡਾਇਨ ਹੋੋਣ ਦਾ ਦੋਸ਼ ਲਗਾ ਕੇ ਕੀਤਾ ਗਿਆ ਹੈ : ਥਾਣਾ ਇੰਚਾਰਜ

ਮੁਫ਼ਸਿਲ ਥਾਣਾ ਇੰਚਾਰਜ ਉੱਤਮ ਕੁਮਾਰ ਨੇ ਦੱਸਿਆ ਕਿ ਪਿੰਡ ਦੇ ਮੁਖੀ ਅਤੇ ਹੋਰ ਲੋਕਾਂ ਨੇ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦਾ ਕਤਲ ਡੈਣ ਹੋਣ ਦਾ ਦੋਸ਼ ਲਗਾ ਕੇ ਕੀਤਾ ਹੈ । ਘਟਨਾ ਤੋਂ ਬਾਅਦ ਟਰੈਕਟਰ ਡਰਾਈਵਰ ਅਤੇ ਪਿੰਡ ਦੇ ਮੁਖੀ ਨਕੁਲ ਓਰਾਓਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਪੁਲਸ ਨੇ ਦੇਰ ਸ਼ਾਮ 3 ਲਾਸ਼ਾਂ ਬਰਾਮਦ ਕੀਤੀਆਂ ।

Read More : ਕਮਲ ਭਾਬੀ ਦਾ ਗਲਾ ਘੁੱਟ ਕੇ ਕੀਤਾ ਗਿਆ ਕਤਲ: ਪੋਸਟਮਾਰਟਮ ਰਿਪੋਰਟ ‘ਚ ਖੁਲਾਸਾ, ਬਲਾਤਕਾਰ ਦੀ ਪੁਸ਼ਟੀ ਨਹੀਂ

LEAVE A REPLY

Please enter your comment!
Please enter your name here