ਚੰਡੀਗੜ੍ਹ, 26 ਦਸੰਬਰ 2025 : ਚੰਡੀਗੜ੍ਹ ਪੁਲਸ ਦੀ ਕਰਾਈਮ ਬ੍ਰਾਂਚ (Crime Branch of Chandigarh Police) ਨੇ ਨਕਲੀ ਭਾਰਤੀ ਕਰੰਸੀ ਛਾਪਣ ਅਤੇ ਸਪਲਾਈ ਕਰਨ ਵਾਲੇ ਇੱਕ ਵੱਡੇ ਅੰਤਰਰਾਜੀ ਗਿਰੋਹ (Interstate gang) ਦਾ ਪਰਦਾਫਾਸ਼ ਕਰਦਿਆਂ ਪੰਜ ਮੈਂਬਰਾਂ ਨੂੰ ਕਾਬੂ ਕੀਤਾ ਹੈ । ਪੁਲਸ ਵਲੋਂ ਜੋ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਫੈਲੇ ਇਸ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ (5 members arrested) ਕੀਤਾ ਗਿਆ ਹੈ ਦੇ ਕੋਲੋਂ 7 ਲੱਖ 17 ਹਜ਼ਾਰ 400 ਰੁਪਏ ਦੇ ਜਾਅਲੀ ਨੋਟ ਬਰਾਮਦ ਕੀਤੇ ਹਨ ।
ਕਿਸ ਦੀ ਨਿਸ਼ਾਨਦੇਹੀ ਤੇ ਕਿਸਨੂੰ ਕੀਤਾ ਗ੍ਰਿਫ਼ਤਾਰ
ਕਰਾਈਮ ਬ੍ਰਾਂਚ ਦੇ ਪੁਲਸ ਅਧਿਕਾਰੀਆਂ ਨੇ ਪਹਿਲਾਂ ਸੈਕਟਰ-52 (ਕਜਹੇੜੀ) ਦੇ ਇੱਕ ਪੀ. ਜੀ. ਵਿੱਚ ਛਾਪਾ ਮਾਰਿਆ, ਜਿੱਥੋਂ ਜੰਮੂ-ਕਸ਼ਮੀਰ ਦੇ ਵਸਨੀਕ ਅਵਿਨਾਸ਼ ਕੁਮਾਰ ਅਤੇ ਦਿੱਲੀ ਦੇ ਸਤਿਅਮ ਨੂੰ ਕਾਬੂ ਕੀਤਾ ਗਿਆ ਅਤੇ ਫਿਰ ਇਨ੍ਹਾਂ ਦੋਹਾਂ ਦੀ ਨਿਸ਼ਾਨਦੇਹੀ `ਤੇ ਹਰਿਆਣਾ ਦੇ ਮਹਿੰਦਰਗੜ੍ਹ ਤੋਂ ਸੰਦੀਪ ਅਤੇ ਉੱਤਰ ਪ੍ਰਦੇਸ਼ (ਸਹਾਰਨਪੁਰ) ਤੋਂ ਅਬਦੁੱਲਾ ਤੇ ਸ਼ਹਿਜ਼ਾਦ ਨੂੰ ਗ੍ਰਿਫ਼ਤਾਰ ਕੀਤਾ ਗਿਆ ।
ਬਰਾਮਦ ਕਰੰਸੀ ਵਿਚੋਂ ਕਿਹੜੇ ਕਿਹੜੇ ਨੋਟ ਹੋਏ ਬਰਾਮਦ
ਜੋ ਚੰਡੀਗੜ੍ਹ ਕਰਾਈਮ ਬ੍ਰਾਂਚ ਦੀ ਪੁਲਸ ਨੇ ਨਕਲੀ ਨੋਟਾਂ ਦੇ ਰੈਕੇਟ (Counterfeit currency rackets) ਵਿਚ ਸ਼ਾਮਲ ਵਿਅਕਤੀਆਂ ਦੀ ਫੜੋ-ਫੜੀ ਕੀਤੀ ਹੈ ਦੇ ਕੋਲੋ਼ਂ ਪਕੜੇ ਗਏ ਲੱਖਾਂ ਰੁਪਏ ਦੇ ਨੋਟਾਂ ਵਿਚੋਂ 500, 200 ਅਤੇ 100 ਦੇ ਕੁੱਲ 1777 ਨੋਟ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਕੁੱਲ ਕੀਮਤ 7,17,400 ਰੁਪਏ) ਹੈ ।
ਇਸ ਤੋਂ ਇਲਾਵਾ ਇੱਕ ਕਾਰ, 3 ਪ੍ਰਿੰਟਰ, ਲੈਪਟਾਪ, ਮੈਕਬੁੱਕ, ਟੈਬਲੇਟ ਅਤੇ ਨੋਟ ਛਾਪਣ ਵਾਲਾ ਖਾਸ ਕਾਗਜ਼ ਤੇ ਸਿਆਹੀ ਸ਼ਾਮਲ ਹੈ । ਪੁਲਸ ਮੁਤਾਬਕ ਉਕਤ ਗਿਰੋਹ ਦਿੱਲੀ, ਹਰਿਆਣਾ, ਯੂ. ਪੀ., ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਵਿੱਚ ਸਰਗਰਮ ਸੀ । ਪੁਲਸ ਨੇ ਦੱਸਿਆ ਕਿ ਹਾਲ ਦੀ ਘੜੀ ਸਮੁੱਚੇ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ ।
Read More : ਮੋਹਾਲੀ ਪੁਲਸ ਨੇ ਪਕੜੀ ਕਰੋੜਾਂ ਦੀ ਜਾਅਲੀ ਕਰੰਸੀ









