ਬੈਂਗਲੁਰੂ ਵਿਚ ਗੁਆਂਢੀਆਂ ਤੋਂ ਪ੍ਰੇਸ਼ਾਨ ਇੰਜੀਨੀਅਰ ਨੇ ਕੀਤੀ ਆਤਮਹੱਤਿਆ

0
17
Engineer commits suicide

ਬੈਂਗਲੁਰੂ, 5 ਦਸੰਬਰ 2025 : ਬੈਂਗਲੁਰੂ ਦੇ ਨੱਲੂਰਹੱਲੀ (Nallurhalli, Bangalore) ਵਿਚ 2 ਗੁਆਂਢੀਆਂ ਵੱਲੋਂ ਕਥਿਤ ਤੌਰ `ਤੇ ਪੈਸੇ ਮੰਗਣ ਅਤੇ ਪ੍ਰੇਸ਼ਾਨ ਕੀਤੇ ਜਾਣ ਕਾਰਨ ਇਕ ਇੰਜੀਨੀਅਰ ਨੇ ਨਿਰਮਾਣ ਅਧੀਨ ਇਮਾਰਤ `ਚ ਆਤਮਹੱਤਿਆ (Suicide) ਕਰ ਲਈ ।

ਲਕਸ਼ਮੀ ਗੋਵਿੰਦਰਾਜੂ ਨੇ ਕਰਵਾਈ ਹੈ ਸਿ਼ਕਾਇਤ ਦਰਜ

ਪੁਲਸ ਨੇ ਦੱਸਿਆ ਕਿ ਇਸ ਸਬੰਧੀ ਲਕਸ਼ਮੀ ਗੋਵਿੰਦਰਾਜੂ (Lakshmi Govindaraju) ਨੇ ਸਿ਼ਕਾਇਤ ਦਰਜ ਕਰਾਈ, ਜਿਸ `ਚ ਉਨ੍ਹਾਂ ਕਿਹਾ ਕਿ ਊਸ਼ਾ ਨਾਂਬਿਆਰ ਅਤੇ ਸ਼ਸ਼ੀ ਨਾਂਬਿਆਰ ਨੇ ਵਾਰ-ਵਾਰ ਉਨ੍ਹਾਂ ਦੇ ਬੇਟੇ ਮੁਰਲੀ ਨਾਲ ਸੰਪਰਕ ਕਰ ਕੇ ਕਥਿਤ ਤੌਰ `ਤੇ ਜਾਇਦਾਦ ਝਗੜੇ ਨੂੰ ਲੈ ਕੇ 20 ਲੱਖ ਰੁਪਏ ਦੀ ਮੰਗ ਕੀਤੀ ।

ਮੁਰਲੀ 3 ਦਸੰਬਰ ਦੀ ਸਵੇਰੇ ਘਰੋਂ ਨਿਕਲਿਆ ਸੀ

ਸਿ਼ਕਾਇਤਕਰਤਾ ਨੇ ਦੋਸ਼ ਲਗਾਇਆ ਕਿ ਜਦੋਂ ਮੁਰਲੀ (Murali) ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਊਸ਼ਾ ਅਤੇ ਸ਼ਸ਼ੀ ਨਾਂਬਿਆਰ ਬਹੁਤ ਬੈਂਗਲੁਰੂ ਮਹਾਨਗਰ ਪਾਲਿਕਾ (ਬੀ. ਬੀ. ਐੱਮ. ਪੀ.) ਦੇ ਕੁਝ ਕਰਮਚਾਰੀਆਂ ਨਾਲ ਨਿਰਮਾਣ ਵਾਲੀ ਥਾਂ `ਤੇ ਪੁੱਜੇ ਅਤੇ ਮੁਰਲੀ ਨੂੰ ਮਾਨਸਿਕ ਤੌਰ `ਤੇ ਪ੍ਰੇਸ਼ਾਨ (Mentally disturbed) ਕੀਤਾ । ਗੋਵਿੰਦਰਾਜੂ ਨੇ ਦੱਸਿਆ ਕਿ ਮੁਰਲੀ 3 ਦਸੰਬਰ ਦੀ ਸਵੇਰੇ ਘਰੋਂ ਨਿਕਲਿਆ ਸੀ ਅਤੇ ਬਾਅਦ ਵਿਚ ਉਸ ਦੀ ਲਾਸ਼ ਇਮਾਰਤ ਦੀ ਦੂਜੀ ਮੰਜਿ਼ਲ ਦੀ ਛੱਤ ਦੀ ਹੁੱਕ ਨਾਲ ।

Read More : ਮਾਨਸਾ ‘ਚ ਨੌਜਵਾਨ ਨੇ ਜ਼ਹਿਰੀਲੀ ਚੀਜ਼ ਪੀ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ

LEAVE A REPLY

Please enter your comment!
Please enter your name here