ਤੇਲੰਗਾਨਾ ‘ਚ ਬਜ਼ੁਰਗ ਨਾਲ 7.12 ਕਰੋੜ ਦੀ ਮਾਰੀ ਠੱਗੀ

0
37
Cyber Fraud

ਹੈਦਰਾਬਾਦ, 5 ਜਨਵਰੀ 2026 : ਹੈਦਰਾਬਾਦ (Hyderabad) ‘ਚ ਮੁੰਬਈ ਪੁਲਸ ਦੇ ਅਧਿਕਾਰੀ ਬਣ ਕੇ ਜਾਅਲਸਾਜ਼ਾਂ ਨੇ ਇਕ 81 ਸਾਲਾ ਬਜ਼ੁਰਗ ਨੂੰ ‘ਡਿਜੀਟਲ ਅਰੈਸਟ’ (Digital arrest) ਕਰ ਕੇ 7.12 ਕਰੋੜ ਰੁਪਏ ਦੀ ਠੱਗੀ ਮਾਰੀ ਹੈ ।

ਪੀੜਤ ਨੂੰ ਸਾਈਬਰ ਠਗਾਂ ਨੇ ਫ਼ੋਨ ਕਰਕੇ ਦੱਸਿਆ ਆਪਣੇ ਆਪ ਨੂੰ ਕੋਰੀਅਰ ਕੰਪਨੀ ਦਾ ਨੁਮਾਇੰਦਾ

ਸਾਈਬਰ ਠੱਗਾਂ (Cyber ​​thugs) ਨੇ ਪੀੜਤ ਨੂੰ ਪਿਛਲੇ ਸਾਲ 27 ਅਕਤੂਬਰ ਨੂੰ ਫ਼ੋਨ ਕੀਤਾ ਅਤੇ ਆਪਣੇ ਆਪ ਨੂੰ ਇਕ ਕੋਰੀਅਰ ਕੰਪਨੀ ਦਾ ਨੁਮਾਇੰਦਾ ਦੱਸਦਿਆਂ ਦਾਅਵਾ ਕੀਤਾ ਕਿ ਮੁੰਬਈ ਤੋਂ ਥਾਈਲੈਂਡ ਭੇਜੇ ਗਏ ਇਕ ਪਾਰਸਲ ਵਿਚ ਐੱਮ. ਡੀ. ਐੱਮ. ਏ. (ਨਸ਼ੀਲੇ ਪਦਾਰਥ) ਪਾਸਪੋਰਟ ਅਤੇ ਕੁਝ ਡੈਬਿਟ ਤੇ ਕ੍ਰੈਡਿਟ ਕਾਰਡ ਮਿਲੇ ਹਨ, ਜਿਨ੍ਹਾਂ ਨੂੰ ਮੁੰਬਈ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ ।

ਪੀੜਤ ਨੇ ਕੀਤੇ 7 ਕਰੋੜ 12 ਲੱਖ ਰੁਪਏ ਟਰਾਂਸਫ਼ਰ

ਇਸ ਤੋਂ ਬਾਅਦ ਇਕ ਹੋਰ ਵਿਅਕਤੀ ਨੇ ਮੁੰਬਈ ਪੁਲਸ ਦਾ ਅਧਿਕਾਰੀ ਬਣ ਕੇ ਬਜ਼ੁਰਗ ਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਉਹ ਨਸ਼ਾ ਸਮੱਗਲਿੰਗ, ਮਨੀ ਲਾਂਡਰਿੰਗ ਅਤੇ ਅੱਤਵਾਦੀ ਸਰਗਰਮੀਆਂ ਦੇ ਇਕ ਵੱਡੇ ਰੈਕੇਟ ਵਿਚ ਸ਼ਾਮਲ ਹੈ । ਉਨ੍ਹਾਂ ਨੇ ਦੱਸਿਆ ਕਿ ਜਾਅਲਸਾਜ਼ਾਂ ਨੇ ਬੈਂਕ ਖਾਤੇ ਦੀ ‘ਪੜਤਾਲ’ ਅਤੇ ਕੇਸ ਤੋਂ ਬਚਣ ਦੇ ਬਹਾਨੇ ਬਜ਼ੁਰਗ ਤੋਂ ਪੈਸੇ ਟ੍ਰਾਂਸਫਰ ਕਰਵਾ ਲਏ । ਪੀੜਤ ਬਜ਼ੁਰਗ ਨੇ ਦੋ ਮਹੀਨਿਆਂ ਦੇ ਅੰਦਰ-ਅੰਦਰ ਠੱਗਾਂ ਨੂੰ ਕੁੱਲ 7.12 ਕਰੋੜ ਰੁਪਏ ਟ੍ਰਾਂਸਫਰ ਕਰ ਦਿੱਤੇ ।

Read More : ਸਾਈਬਰ ਠੱਗਾ ਨੇ ਡਿਜੀਟਲ ਅਰੈਸਟ ਕਹਿ ਠੱਗੇ ਮਹਿਲਾ ਤੋਂ ਕਰੋੜਾਂ ਰੁਪਏ

 

LEAVE A REPLY

Please enter your comment!
Please enter your name here