ਈ. ਡੀ. ਨੇ ਭਾਰਤ-ਮਿਆਂਮਾਰ ਸਰਹੱਦ `ਤੇ ਪਹਿਲੀ ਵਾਰ ਕੀਤੀ ਛਾਪੇਮਾਰੀ

0
8
India-Myanmar border

ਨਵੀਂ ਦਿੱਲੀ, 1 ਦਸੰਬਰ 2025 : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨਾਲ ਜੁੜੇ ਮਨੀ ਲਾਂਡਰਿੰਗ (Money laundering) ਦੇ ਮਾਮਲੇ `ਚ ਆਸਾਮ ਅਤੇ ਗੁਜਰਾਤ ਦੀਆਂ ਕੁਝ ਥਾਵਾਂ ਤੋਂ ਇਲਾਵਾ ਮਿਜ਼ੋਰਮ `ਚ ਭਾਰਤ-ਮਿਆਂਮਾਰ ਸਰਹੱਦ (India-Myanmar border) `ਤੇ ਪਹਿਲੀ ਵਾਰ ਵੀਰਵਾਰ ਨੂੰ ਛਾਪੇਮਾਰੀ ਕੀਤੀ । ਸੰਘੀ ਜਾਂਚ ਏਜੰਸੀ ਨੇ 35 ਲੱਖ ਰੁਪਏ ਦੀ ਨਕਦੀ ਤੋਂ ਇਲਾਵਾ ਕੁਝ ਡਿਜੀਟਲ ਉਪਕਰਣ ਵੀ ਜ਼ਬਤ ਕੀਤੇ ।

ਪੁਲਸ ਵਲੋਂ ਐਫ. ਆਈ. ਆਰ. ਦਰਜ ਕਰਨ ਤੋਂ ਬਾਅਦ ਹੁਣ ਸ਼ੁਰੂ ਕਰ ਦਿੱਤੀ ਗਈ ਹੈ

ਅਧਿਕਾਰੀਆਂ ਨੇ ਦੱਸਿਆ ਕਿ ਮਿਜ਼ੋਰਮ `ਚ ਆਈਜ਼ੋਲ ਅਤੇ ਚੰਫਾਈ, ਆਸਾਮ `ਚ ਸ਼੍ਰੀਭੂਮੀ (ਕਰੀਮਗੰਜ) ਅਤੇ ਗੁਜਰਾਤ ਦੇ ਅਹਿਮਦਾਬਾਦ `ਚ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (Anti-Money Laundering Law) (ਪੀ. ਐੱਮ. ਐੱਲ. ਏ.) ਦੀਆਂ ਧਾਰਾਵਾਂ ਤਹਿਤ ਛਾਪੇਮਾਰੀ (Raid) ਕੀਤੀ ਜਾ ਰਹੀ ਹੈ । ਮਿਜ਼ੋਰਮ ਪੁਲਸ ਵੱਲੋਂ 6 ਲੋਕਾਂ ਤੋਂ 1.41 ਕਰੋੜ ਰੁਪਏ ਮੁੱਲ ਦੀ 4.72 ਕਿੱਲੋਗ੍ਰਾਮ ਹੈਰੋਇਨ ਜ਼ਬਤ ਕਰਨ ਦੇ ਸਿਲਸਿਲੇ `ਚ ਦਰਜ ਐੱਫ. ਆਈ. ਆਰ. ਤੋਂ ਬਾਅਦ ਹੁਣ ਇਹ ਜਾਂਚ ਸ਼ੁਰੂ ਹੋਈ ਹੈ ।

Read more : ਈ. ਡੀ. ਨੇ ਦਾਖਲ ਕੀਤਾ ਰਾਬਰਟ ਵਾਢਰਾ ਖਿਲਾਫ ਦੋਸ਼ ਪੱਤਰ

LEAVE A REPLY

Please enter your comment!
Please enter your name here