ਪੁਰਾਣੀ ਰੰਜਿਸ਼ ਨੂੰ ਲੈ ਕੇ ਨੌਜਵਾਨ ‘ਤੇ ਚਲਾ ਦਿੱਤੀਆਂ ਗੋਲੀਆਂ , ਹੋਈ ਮੌਤ
ਪੰਜਾਬ ਵਿੱਚ ਨਿਤ ਦਿਨ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ ਜਿਸਦੇ ਚੱਲਦਿਆਂ ਬਰਨਾਲਾ ਦੇ ਪਿੰਡ ਕਾਲੇਕੇ ’ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਗੋਲੀਆਂ ਚਲਾ ਦਿੱਤੀਆਂ ਗਈਆਂ ਹਨ | ਜਿਸ ‘ਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਰੂਪ ਨਾਲ ਜਖ਼ਮੀ ਹੋ ਗਿਆ । ਮ੍ਰਿਤਕ ਦੀ ਪਛਾਣ ਰੁਪਿੰਦਰ ਸ਼ਰਮਾ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਭਾਲ ਵਿੱਚ ਜੁੱਟ ਗਈ ਹੈ |
ਡਾਕਟਰਾਂ ਨੇ ਐਲਾਨਿਆ ਮ੍ਰਿਤਕ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜ਼ਖ਼ਮੀ ਵਿਅਕਤੀ ਜਸਪਾਲ ਸਿੰਘ ਪੁੱਤਰ ਨਾਇਬ ਸਿੰਘ ਸਿੰਘ ਨੇ ਦੱਸਿਆ ਕਿ ਦੁਪਹਿਰ ਕਰੀਬ 4 ਵਜੇ ਮੈਂ ਤੇ ਰੁਪਿੰਦਰ ਸ਼ਰਮਾ 22, ਪੁੱਤਰ ਰਾਜ ਕੁਮਾਰ ਵਾਸੀ ਕਾਲੇਕੇ ਆਪਣੇ ਬਾਈਕ ‘ਤੇ ਸਵਾਰ ਹੋ ਕੇ ਆਪਣੇ ਪਿੰਡ ਕਾਲੇਕੇ ਨੈਸ਼ਨਲ ਬੈਂਕ ਨੇੜੇ ਪਹੁੰਚੇ। ਇਸ ਦੌਰਾਨ ਉੱਥੇ ਪਿੰਡ ਦੇ 15-20 ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ। ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਾਅਦ ’ਚ ਫਾਈਰਿੰਗ ਕਰ ਦਿੱਤੀ।
ਹਮਲੇ ਵਿੱਚ ਰੁਪਿੰਦਰ ਸ਼ਰਮਾ ਦੇ ਇੱਕ ਗੋਲ਼ੀ ਸਿਰ ‘ਚ ਲੱਗੀ ਅਤੇ ਇੱਕ ਲੱਤ ਵਿੱਚ ਵੱਜੀ ਅਤੇ ਦੂਜੇ ਵਿਅਕਤੀ ਦੇ ਖੱਬੇ ਹੱਥ ਵਿੱਚ ਗੋਲੀ ਲੱਗੀ ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਦੋਹਾਂ ਨੌਜਵਾਨਾਂ ਨੂੰ ਜਖ਼ਮੀ ਹਾਲਤ ’ਚ ਧਨੌਲਾ ਦੇ ਸਰਕਾਰ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਨੌਜਵਾਨ ਰੁਪਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ :ਲੁਧਿਆਣਾ ‘ਚ ਅੱਜ ਤੋਂ ਵੋਟਿੰਗ ਹੋਈ ਸ਼ੁਰੂ , ਘਰ-ਘਰ ਅੰਗਹੀਨ ਤੇ ਬਜ਼ੁਰਗਾਂ ਤੋਂ ਵੋਟ ਲੈਣ ਜਾਣਗੀਆਂ ਟੀਮਾਂ
ਬਰਨਾਲਾ ਦੇ ਮੁਰਦਾਘਰ ’ਚ ਮ੍ਰਿਤਕ ਦੇਹਾਂ ਨੂੰ ਰੱਖਵਾ ਦਿੱਤਾ ਗਿਆ ਹੈ, ਜਦਕਿ ਜਖ਼ਮੀ ਨੌਜਵਾਨਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ | ਜਖ਼ਮੀ ਨੌਜਵਾਨ ਜਸਪਾਲ ਸਿੰਘ ਨੇ ਬਿਆਨ ਦਰਜ ਕਰਵਾਏ ਹਨ ਕਿ ਹਮਲਾਵਰ ਨੌਜਵਾਨ 10 ਦਿਨ ਪਹਿਲਾਂ ਵੀ ਉਨ੍ਹਾਂ ਨਾਲ ਕੁੱਟਮਾਰ ਕਰਕੇ ਗਏ ਸਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |