ਝੁੰਝੁਨੂ, 16 ਦਸੰਬਰ 2025 : ਮਹਾਰਾਸ਼ਟਰ ਪੁਲਸ ਦੇ ਨਾਰਕੋਟਿਕਸ ਸੈੱਲ (Narcotics Cell) ਨੇ ਰਾਜਸਥਾਨ ਦੇ ਝੁੰਝੁਨੂ ਵਿਚ ਇਕ `ਮੈਫੇਡ੍ਰੋਨ` ਬਣਾਉਣ ਵਾਲੀ ਫੈਕਟਰੀ (Mephedrone manufacturing factory) ਦਾ ਪਰਦਾਫਾਸ਼ ਕਰ ਕੇ ਲੱਗਭਗ 100 ਕਰੋੜ ਰੁਪਏ ਦੀ ਪਾਬੰਦੀਸ਼ੁਦਾ ਸਮੱਗਰੀ, ਰਸਾਇਣ ਅਤੇ ਉਪਕਰਣ ਜ਼ਬਤ ਕੀਤੇ ਹਨ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ।
100 ਕਰੋੜ ਰੁਪਏ ਦੀ ਪਾਬੰਦੀਸ਼ੁਦਾ ਸਮੱਗਰੀ ਜ਼ਬਤ
ਉਨ੍ਹਾਂ ਦੱਸਿਆ ਕਿ ਮੀਰਾ ਭਯੰਦਰ-ਵਸਈ ਵਿਰਾਰ (ਐੱਮ. ਬੀ. ਵੀ. ਵੀ.) ਪੁਲਸ ਦੇ ਐਂਟੀ-ਨਾਰਕੋਟਿਕਸ ਸੈੱਲ (ਏ. ਐੱਨ. ਸੀ.) ਵੱਲੋਂ ਛਾਪੇਮਾਰੀ ਤੋਂ ਬਾਅਦ ਇਕ ਨਸ਼ੀਲੇ ਪਦਾਰਥਾਂ ਦੀ ਫੈਕਟਰੀ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ । ਇਹ ਕਾਰਵਾਈ 4 ਅਕਤੂਬਰ ਨੂੰ ਏ. ਐੱਨ. ਸੀ. ਟੀਮ ਵੱਲੋਂ ਖੁਫੀਆ ਜਾਣਕਾਰੀ ਦੇ ਆਧਾਰ `ਤੇ ਤਲਾਸ਼ੀ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ । ਠਾਣੇ ਜ਼ਿਲੇ ਵਿਚ ਸ਼ੁਰੂਆਤੀ ਕਾਰਵਾਈ ਦੌਰਾਨ 1 ਕਰੋੜ ਰੁਪਏ ਦੀ ਕੀਮਤ ਦਾ 501.6 ਗ੍ਰਾਮ ਨਸ਼ੀਲਾ ਪਦਾਰਥ (ਮੈਫੇਡ੍ਰੋਨ), 8 ਮੋਬਾਈਲ ਫੋਨ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਗਏ ।
Read more : ਪੁਲਸ ਮੁਕਾਬਲੇ ਵਿਚ ਇਕ ਮੁਲਜ਼ਮ ਪੁਲਸ ਨੇ ਕੀਤਾ ਗ੍ਰਿਫ਼ਤਾਰ









