ਬੈਂਗਲੁਰੂ , 10 ਜਨਵਰੀ 2026 : ਬੈਂਗਲੁਰੂ (Bangalore) ‘ਚ ਡੈਂਟਲ ਕਾਲਜ ਦੀ ਇਕ 23 ਸਾਲਾ ਵਿਦਿਆਰਥਣ (Student) ਆਪਣੀ ਰਿਹਾਇਸ਼ ‘ਤੇ ਫਾਹੇ ਨਾਲ ਲਟਕਦੀ ਮਿਲੀ । ਪੁਲਸ ਨੇ ਇਹ ਜਾਣਕਾਰੀ ਦਿੱਤੀ । ਪੁਲਸ ਅਨੁਸਾਰ ਖ਼ੁਦਕੁਸ਼ੀ (Suicide) ਕਰਨ ਵਾਲੀ ਵਿਦਿਆਰਥਣ ਦੀ ਪਛਾਣ ਯਸ਼ਸਵਿਨੀ ਵਜੋਂ ਹੋਈ ਹੈ, ਜੋ ‘ਓਰਲ ਮੈਡੀਸਨ ਅਤੇ ਰੇਡੀਓਲੋਜੀ’ ਵਿਭਾਗ ਦੀ ਤੀਜੇ ਸਾਲ ਦੀ ਵਿਦਿਆਰਥਣ ਸੀ ।
ਪਰਿਵਾਰਕ ਮੈਂਬਰਾਂ ਲਗਾਇਆ ਕਾਲਜ ਪ੍ਰਬੰਧਕਾਂ ਤੇ ਪ੍ਰੇਸ਼ਾਨ ਕਰਨ ਦਾ ਦੋਸ਼
ਪੁਲਸ ਮੁਤਾਬਕ ਪਰਿਵਾਰਕ ਮੈਂਬਰਾਂ ਨੇ ਕਾਲਜ ਪ੍ਰਬੰਧਕਾਂ ‘ਤੇ ਵਿਦਿਆਰਥਣ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ । ਪਰਿਮਲਾ ਅਤੇ ਭੂਦੇਵਈਆ ਦੀ ਇਕਲੌਤੀ ਔਲਾਦ ਯਸ਼ਸਵਿਨੀ ਨੇ ਅੱਖਾਂ ‘ਚ ਦਰਦ ਕਾਰਨ ਬੁੱਧਵਾਰ ਨੂੰ ਛੁੱਟੀ ਲਈ ਸੀ । ਪਰਿਮਲਾ ਅਨੁਸਾਰ ਜਦੋਂ ਉਹ ਅਗਲੇ ਦਿਨ ਕਾਲਜ ਵਾਪਸ ਗਈ ਤਾਂ ਇਕ ਸੈਮੀਨਾਰ ‘ਚ ਹਿੱਸਾ ਨਾ ਲੈਣ ਕਾਰਨ ਹੋਰਨਾਂ ਵਿਦਿਆਰਥੀਆਂ ਦੇ ਸਾਹਮਣੇ ਉਸ ਨੂੰ ਅਪਮਾਨਿਤ ਕੀਤਾ ਗਿਆ ।
Read More : ਫੀਸ ਨਾ ਭਰ ਸਕਣ ਦੇ ਚਲਦਿਆਂ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ









