ਵਾਰਾਣਸੀ, 20 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਵਾਰਾਣਸੀ (Varanasi) ਦੀ ਇਕ ਵਿਸ਼ੇਸ਼ ਪੋਕਸੋ ਅਦਾਲਤ ਨੇ ਇਕ ਨਾਬਾਲਗ ਕੁੜੀ (Underage girl) ਨਾਲ ਜਬਰ-ਜ਼ਨਾਹ ਤੇ ਹੱਤਿਆ ਦੇ ਮੁਲਜ਼ਮ ਇਰਸ਼ਾਦ (Accused Irshad) ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ । ਵਿਸ਼ੇਸ਼ ਸਰਕਾਰੀ ਵਕੀਲ ਸੰਦੀਪ ਕੁਮਾਰ ਜੈਸਵਾਲ ਨੇ ਕਿਹਾ ਕਿ ਅਦਾਲਤ ਨੇ ਇਰਸ਼ਾਦ ਨੂੰ 8 ਸਾਲ ਦੀ ਕੁੜੀ ਨੂੰ ਅਗਵਾ ਕਰਨ, ਜਬਰ-ਜ਼ਨਾਹ ਕਰਨ ਤੇ ਕਤਲ ਦਾ ਦੋਸ਼ੀ ਪਾਇਆ ਹੈ ।
ਕੀ ਸੀ ਮਾਮਲਾ
ਸਰਕਾਰੀ ਵਕੀਲ ਜੈਸਵਾਲ ਦੇ ਮੁਤਾਬਿਕ ਕੁੜੀ ਨੂੰ 24 ਦਸੰਬਰ 2024 ਨੂੰ ਰਾਮ ਨਗਰ ਖੇਤਰ `ਚ ਖਰੀਦਦਾਰੀ ਕਰਦੇ ਸਮੇਂ ਅਗਵਾ ਕੀਤਾ ਗਿਆ ਸੀ ਅਤੇ ਉਸ ਦੀ ਲਾਸ਼ ਅਗਲੇ ਦਿਨ ਬਹਾਦਰਪੁਰ ਦੇ ਇਕ ਪ੍ਰਾਇਮਰੀ ਸਕੂਲ ਵਿਚੋਂ ਮਿਲੀ ਸੀ । ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਵਿਚ ਜਬਰ-ਜ਼ਨਾਹ ਤੇ ਗਲਾ ਘੁੱਟਣ (Rape and strangulation) ਦੀ ਪੁਸ਼ਟੀ ਹੋਈ ਸੀ। ਪੁਲਸ ਦੀ ਜਾਂਚ ਵਿਚ ਸਥਾਨਕ ਵਾਸੀ ਇਰਸ਼ਾਦ ਦਾ ਨਾਮ ਸਾਹਮਣੇ ਆਇਆ, ਜਿਸ ਨੂੰ ਇਕ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਮਾਨਯੋਗ ਅਦਾਲਤ ਨੇ 18 ਨਵੰਬਰ ਨੂੰ ਫੈਸਲਾ ਸੁਣਾਉਂਦਿਆਂ ਅਪਰਾਧ ਨੂੰ ਅਣਮਨੁੱਖੀ ਐਲਾਣਦਿਆਂ ਇਰਸ਼ਾਦ ਨੂੰ ਮੌਤ ਦੀ ਸਜ਼ਾ ਸੁਣਾਈ ।
Read More : ਕਤਲ ਦੇ ਮਾਮਲੇ ’ਚ ਅਦਾਲਤ ਨੇ ਕੀਤੇ ਦੋ ਨਿਹੰਗਾਂ ਵਿਰੁੱਧ ਦੋਸ਼ ਤੈਅ









