ਸਾਈਬਰ ਕ੍ਰਾਈਮ ਦੀ ਟੀਮ ਨੇ ਠੱਗੀ ਮਾਰਨ ਵਾਲੇ ਨੌਜਵਾਨ ਲਏ ਹਿਰਾਸਤ ‘ਚ

0
36
Cybercrime team

ਬਨੂੜ, 30 ਅਕਤੂਬਰ 2025 : ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ‘ਤੇ ਸਥਿਤ ਸੋਰਿਆ ਸਿਟੀ (Soria City) ਦੇ ਇਕ ਫਲੈਟ ‘ਚ ਦਿੱਲੀ ਤੋਂ ਆਈ ਸਾਈਬਰ ਕ੍ਰਾਈਮ ਦੀ ਟੀਮ ਨੇ ਛਾਪੇਮਾਰੀ ਕਰ ਕੇ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਹੈ । ਨੌਜਵਾਨਾਂ ਨੇ ਡਿਜੀਟਲ ਢੰਗਨਾਲਖਾਤੇ ‘ਚੋਂ ਲੱਖਾਂ ਰੁਪਏ ਕੱਢਾਏ ਹਨ ।

ਫਲੈਟ ‘ਚੋਂ ਫੜੇ ਗਏ ਨੌਜਵਾਨਾਂ ਤੋਂ ਪੁਲਸ ਨੇ ਬਰਾਮਦ ਕੀਤੇ ਅਹਿਮ ਦਸਤਾਵੇਜ਼

ਜਾਣਕਾਰੀ ਅਨੁਸਾਰ ਦੇਰ ਰਾਤ ਇਕ ਫਲੈਟ ‘ਚ ਦਿੱਲੀ ਤੋਂ ਇੰਸਪੈਕਟਰ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਆਈ ਟੀਮ ਨੇ ਛਾਪੇਮਾਰੀ ਕੀਤੀ, ਇਸ ਦੌਰਾਨ ਬਨੂੜ ਪੁਲਸ ਦੇ ਮੁਲਾਜ਼ਮ ਵੀ ਮੌਜੂਦ ਸਨ । ਪੁਲਸ ਦੀ ਦਸਤਕ ਦਾ ਪਤਾ ਲੱਗਦੇ ਹੀ ਕਾਲੋਨੀ ਵਾਸੀ ਸਹਿਮ ਗਏ ਅਤੇ ਫਲੈਟ ਦੇ ਨੇੜੇ ਇਕੱਠੇ ਹੋ ਗਏ। ਜਦੋਂ ਟੀਮ ਨੇ ਕਾਲੋਨੀ ਵਾਸੀਆਂ ਨੂੰ ਸਾਈਬਰ ਠੱਗੀ (Cyber ​​fraud) ਬਾਰੇ ਦੱਸਿਆ ਤਾਂ ਲੋਕ ਆਪੋ-ਆਪਣੇ ਘਰਾਂ ਨੂੰ ਪਰਤ ਗਏ । ਛਾਪੇਮਾਰੀ ਦੌਰਾਨ ਟੀਮ ਨੇ ਫਲੈਟ ‘ਚ ਬੈਠੇ ਕੁਝ ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਜਿਨ੍ਹਾਂ ਕੋਲੋਂ ਕਈ ਅਹਿਮ ਦਸਤਾਵੇਜ਼ ਮਿਲੇ । ਪੁਲਸ ਨੇ ਨੌਜਵਾਨਾਂ ਤੋਂ ਸਖਤਾਈ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਆਪਣੇ ਹੋਰ ਸਾਥੀਆਂ ਦੇ ਨਾਂ ਲਏ, ਜਿਨ੍ਹਾਂ ਨੂੰ ਫੋਨ ਕਰ ਕੇ ਮੌਕੇ ‘ਤੇ ਬੁਲਾਇਆ ਅਤੇ ਉਨ੍ਹਾਂ ਨੂੰ ਵੀ ਹਿਰਾਸਤ ‘ਚ ਲਿਆ ਗਿਆ ।

ਪੀੜਤ ਵਿਅਕਤੀ ਨੇ ਕੀਤੀ ਸੀ ਇਸ ਦੀ ਸ਼ਿਕਾਇਤ ਸਾਰੀਬਰ ਕ੍ਰਾਈਮ ਵਿਖੇ

ਦਿੱਲੀ ਤੋਂ ਆਈ ਸਾਈਬਰ ਕ੍ਰਾਈਮ ਦੀ ਟੀਮ (Cyber crime team) ਨੇ ਭਾਵੇਂ ਜਾਂਚ ਮੁਕੰਮਲ ਹੋਣ ਤੱਕ ਜ਼ਿਆਦਾ ਦੱਸਣ ਤੋਂ ਇਨਕਾਰ ਕੀਤਾ ਪਰ ਪਤਾ ਲੱਗਾ ਹੈ ਕਿ ਹਿਰਾਸਤ ‘ਚ ਲਏ ਗਏ ਨੌਜਵਾਨ ਜੋ ਕਸ਼ਮੀਰੀ ਦੇ ਰਹਿਣ ਵਾਲੇ ਹਨ ਅਤੇ ਇਕ ਨਿੱਜੀ ਕਾਲਜ ਦੇ ਵਿਦਿਆਰਥੀ ਹਨ, ਨੇ ਡਿਜੀਟਲ ਤਕਨੀਕ ਨਾਲ ਦਿੱਲੀ ਦੇ ਵਿਅਕਤੀ ਦੇ ਖਾਤੇ ‘ਚੋਂ 60 ਤੋਂ 70 ਲੱਖ ਰੁਪਏ ਕੱਢਵਾ ਲਏ ਸਨ । ਪੀੜਤ ਵਿਅਕਤੀ ਨੇ ਇਸ ਦੀ ਸ਼ਿਕਾਇਤ ਸਾਰੀਬਰ ਕ੍ਰਾਈਮ ਵਿਖੇ ਕੀਤੀ । ਕ੍ਰਾਈਮ ਟੀਮ ਨੇ ਠੱਗੀ ਮਾਰਨ ਵਾਲੇ ਵਿਅਕਤੀਆਂ ਦਾ ਟਰੈਪ ਲਾਇਆ ਤੇ ਉਨ੍ਹਾਂ ਦੀ ਲੋਕੇਸ਼ਨ ਇਸ ਏਰੀਏ ਦੀ ਆਈ ।

ਪੁਲਸ ਨੱਪ ਰਹੀ ਸੀ ਪਿਛਲੇ ਕਈ ਦਿਨਾਂ ਤੋਂ ਸਾਤਿਰ ਨੌਸਰਬਾਜ਼ਾਂ ਦੀ ਪੈੜ

ਪੁਲਸ ਪਿਛਲੇ ਕਈ ਦਿਨਾਂ ਤੋਂ ਸਾਤਿਰ ਨੌਸਰਬਾਜ਼ਾਂ ਦੀ ਪੈੜ ਨੱਪ ਰਹੀ ਸੀ । ਆਖਿਰ ਰਾਤ ਇਹ ਨੌਸਰਬਾਜ਼ ਪੁਲਸ ਦੇ ਹੱਥੇ ਚੜ੍ਹ ਗਏ । ਕ੍ਰਾਈਮ ਟੀਮ ਨੇ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਤੇ ਉਨਾਂ ਕੋਲੋਂ ਲੈਪਟਾਪ ਸਮੇਤ ਕਈ ਅਹਿਮ ਦਸਤਾਵੇਜ਼ ਬਰਾਮਦ ਕਰ ਕੇ ਨੌਜਵਾਨਾਂ ਨੂੰ ਬਨੂੜ ਥਾਣੇ ਲੈ ਆਈ, ਜਿੱਥੇ ਆਪਣੀ ਕਾਰਵਾਈ ਪਾਉਣ ਤੋਂ ਬਾਅਦ ਦਿੱਲੀ ਤੋਂ ਆਈ ਟੀਮ ਇਨਾਂ ਨੌਜਵਾਨਾਂ ਨੂੰ ਨਾਲ ਲੈ ਕੇ ਦਿੱਲੀ ਲਈ ਰਵਾਨਾ ਹੋ ਗਈ ।

ਇਹ ਬਹੁਤ ਵੱਡ ਨੈਕਸੈੱਸ ਹੈ : ਇੰਸਪੈਕਟਰ ਅਸ਼ੋਕ

ਟੀਮ ਦੀ ਅਗਵਾਈ ਕਰ ਰਹੇ ਇੰਸਪੈਕਟਰ ਅਸ਼ੋਕ ਕੁਮਾਰ ਨੇ ਕਿਹਾ ਕਿ ਇਹ ਬਹੁਤ ਵੱਡ ਨੈਕਸੈੱਸ ਹੈ, ਜੋ ਭੋਲੇ-ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ । ਉਨ੍ਹਾਂ ਕਿਹਾ ਕਿ ਫੜੇ ਗਏ ਨੌਜਵਾਨਾਂ ਤੋਂ ਦਿੱਲੀ ਜਾ ਕੇ ਪੁੱਛਗਿੱਛ ਕੀਤੀ ਜਾਵੇਗੀ, ਜਿਸ ਤੋਂ ਇਨਾਂ ਦੀ ਬਣੀ ਵੱਡੀ ਚੈਨ ਦਾ ਪਰਦਾਫਾਸ਼ ਹੋਵੇਗਾ ।

ਥਾਣਾ ਮੁੱਖੀ ਅਰਸ਼ਦੀਪ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕੀ ਕਿਹਾ

ਇਸ ਮਾਮਲੇ ਬਾਰੇ ਜਦੋਂ ਥਾਣਾ ਮੁੱਖੀ ਅਰਸ਼ਦੀਪ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਕਿਸੇ ਵਿਅਕਤੀ ਨਾਲ ਲੱਖਾਂ ਰੁਪਏ ਦੀ ਡਿਜੀਟਲ ਠੱਗੀ ਹੋਈ ਸੀ, ਜਿਸ ਨੂੰ ਟਰੇਸ ਕਰਦੀ ਸਾਈਬਰ ਕ੍ਰਾਈਮ ਦੀ ਟੀਮ ਇੱਥੇ ਪੁੱਜੀ । ਉਨਾਂ ਕਿਹਾ ਕਿ ਟੀਮ ਨੇ ਫਲੈਟਾਂ ‘ਚੋਂ ਕੁਝ ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਹੈ, ਜਿਨ੍ਹਾਂ ਨੂੰ ਉਹ ਪੁੱਛਗਿੱਛ ਲਈ ਆਪਣੇ ਨਾਲ ਦਿੱਲੀ ਲੈ ਗਏ ਹਨ ।

Read More : ਸਾਈਬਰ ਕਰਾਈਮ ਵਿਖੇ ਚਾਰ ਵਿਅਕਤੀਆਂ ਵਿਰੁੱਧ ਠੱਗੀ ਮਾਰਨ ਦਾ ਕੇਸ ਦਰਜ

LEAVE A REPLY

Please enter your comment!
Please enter your name here