ਸੁਲਤਾਨਪੁਰ, 6 ਜਨਵਰੀ 2026 : ਲੰਭੂਆ ਖੇਤਰ ‘ਚ ਪੁਲਸ ਨਾਲ ਹੋਏ ਮੁਕਾਬਲੇ (Police encounter) ‘ਚ 1 ਲੱਖ ਰੁਪਏ ਦਾ ਇਨਾਮੀ ਬਦਮਾਸ਼ ਮਾਰਿਆ (Killed) ਗਿਆ । ਬਦਮਾਸ਼ ‘ਤੇ ਲਖੀਮਪੁਰ ਖੀਰੀ ਜ਼ਿਲੇ ਦੇ ਵੱਖ-ਵੱਖ ਥਾਣਿਆਂ ‘ਚ ਗੰਭੀਰ ਅਪਰਾਧਿਕ ਮਾਮਲਿਆਂ ਦੇ 17 ਮੁਕੱਦਮੇ ਦਰਜ ਸਨ ।
ਗੰਭੀਰ ਅਪਰਾਧਿਕ ਮਾਮਲਿਆ ਦੇ 17 ਕੇਸ ਸਨ ਦਰਜ
ਪੁਲਸ ਸੁਪਰਡੈਂਟ ਕੁੰਵਰ ਅਨੁਪਮ ਸਿੰਘ (Superintendent of Police) ਨੇ ਦੱਸਿਆ ਕਿ ਮੁਕਾਬਲਾ ਲੰਭੂਆ ਕੋਤਵਾਲੀ ਖੇਤਰ ਦੇ ਦਿਯਰਾ ਪੁਲ ਕੋਲ ਹੋਇਆ । ਸੁਲਤਾਨਪੁਰ ਅਤੇ ਲਖੀਮਪੁਰ ਖੀਰੀਂ ਪੁਲਸ ਦੀ ਸਾਂਝੀ ਟੀਮ ਨੂੰ ਬਦਮਾਸ਼ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ‘ਤੇ ਉਸ ਦੀ ਘੇਰਾਬੰਦੀ ਕੀਤੀ ਗਈ । ਖ਼ੁਦ ਨੂੰ ਘਿਰਦਾ ਦੇਖ ਬਦਮਾਸ਼ ਨੇ ਪੁਲਸ ਟੀਮ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ । ਪੁਲਸ ਦੀ ਜਵਾਬੀ ਕਾਰਵਾਈ ‘ਚ ਉਹ ਜ਼ਖ਼ਮੀ ਹੋ ਗਿਆ । ਜ਼ਖ਼ਮੀ ਹਾਲਤ ‘ਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।
ਮਾਰਿਆ ਗਿਆ ਬਦਮਾਸ਼ ਤਾਲਿਬ ਉਰਫ਼ ਆਜ਼ਮ ਖ਼ਾਨ ਸੀ
ਪੁਲਸ ਅਨੁਸਾਰ ਮਾਰੇ ਗਏ ਬਦਮਾਸ਼’ ਦੀ ਪਛਾਣ 26 ਸਾਲਾ ਤਾਲਿਬ ਉਰਫ਼ ਆਜ਼ਮ ਖਾਨ ਵਜੋਂ ਹੋਈ ਹੈ । ਉਹ ਲਖੀਮਪੁਰ ਖੀਰੀ ਜ਼ਿਲੇ ਦੇ ਫਰਧਾਨ ਥਾਣਾ ਖੇਤਰ ਦੇ ਗੌਰੀਆ ਪਿੰਡ ਦਾ ਨਿਵਾਸੀ ਸੀ । ਪੁਲਸ ਸੁਪਰਡੈਂਟ ਨੇ ਦੱਸਿਆ ਕਿ ਤਾਲਿਬ ਉਰਫ਼ ਆਜ਼ਮ ਖਾਨ (Talib alias Azam Khan) ‘ਤੇ ਗਊ ਹੱਤਿਆ, ਲੁੱਟ, ਵਾਹਨ ਚੋਰੀ ਅਤੇ ਸਮੂਹਿਕ ਜਬਰ-ਜ਼ਨਾਹ ਵਰਗੇ ਗੰਭੀਰ ਅਪਰਾਧਾਂ ਸਮੇਤ 17 ਤੋਂ ਵੱਧ ਮੁਕੱਦਮੇ ਦਰਜ ਸਨ ਅਤੇ ਉਸ ‘ਤੇ 1 ਲੱਖ ਰੁਪਏ ਦਾ ਇਨਾਮ ਐਲਾਨਿਆ. ਗਿਆ ਸੀ । ਮਾਮਲੇ ‘ਚ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।
Read More : ਪਟਿਆਲਾ ਪੁਲਸ ਨੇ ਕੀਤਾ ਮਨਪ੍ਰੀਤ ਮਨਾ ਨਾਮੀ ਗੈਂਗਸਟਰ ਦਾ ਐਨਕਾਊਂਟਰ









