ਜਲੰਧਰ, 17 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ ਦੀ ਅਦਾਲਤ (Jalandhar Court) ਨੇ 14 ਸਾਲਾ ਬੱਚੀ ਨਾਲ ਬਲਾਤਕਾਰ ਦੇ ਦੋਸ਼ੀ ਨੂੰ 20 ਸਾਲਾਂ ਦੀ ਕੈਦ (20 years in prison) ਦੀ ਸਜ਼ਾ ਸੁਣਾਈ ਹੈ ।
ਦੋਸ਼ ਸਾਬਤ ਹੋਣ ਤੋਂ ਬਾਅਦ ਸੁਣਾਈ ਗਈ ਜਿ਼ਲਾ ਅਤੇ ਸੈਸ਼ਨ ਜੱਜ ਵਲੋਂ ਨੰਦਲਾਲ ਨੂੰ ਸਜ਼ਾ ਤੇ ਜੁਰਮਾਨਾ
ਬਲਾਤਕਾਰ (Rape) ਦੇ ਦੋਸ਼ ਸਾਬਤ ਹੋਣ ਤੋਂ ਬਾਅਦ ਵਧੀਕ ਜਿ਼ਲ੍ਹਾ ਅਤੇ ਸੈਸ਼ਨ ਜੱਜ ਅਰਚਨਾ ਕੰਬੋਜ ਦੀ ਅਦਾਲਤ ਨੇ ਬਸਤੀ ਸ਼ੇਖ, ਜਲੰਧਰ ਦੇ ਰਹਿਣ ਵਾਲੇ ਨੰਦਲਾਲ ਦੇ ਪੁੱਤਰ ਪ੍ਰਿੰਸ ਨੂੰ 20 ਸਾਲ ਦੀ ਕੈਦ ਅਤੇ 50,000 ਰੁਪਏ ਜੁਰਮਾਨੇ (Rs 50,000 fine) ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ, ਦੋਸ਼ੀ ਨੂੰ ਇੱਕ ਸਾਲ ਦੀ ਵਾਧੂ ਕੈਦ ਭੁਗਤਣੀ ਪਵੇਗੀ ।
ਕੀ ਸੀ ਮਾਮਲਾ
ਉਪਰੋਕਤ ਘਟਨਾਕ੍ਰਮ ਸਾਲ-2025 ਦੇ ਫਰਵਰੀ ਮਹੀਨੇ ਵਿੱਚ ਵਾਪਰਿਆ ਸੀ ਤੇ ਪੀੜਤਾ ਦੀ ਮਾਂ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਦੱਸਿਆ ਸੀ ਕਿ ਪ੍ਰਿੰਸ (Prince) ਨਾਮ ਦੇ ਇੱਕ ਵਿਆਹੁਤਾ ਵਿਅਕਤੀ ਨੇ ਉਸਦੀ ਧੀ ਨਾਲ ਬਲਾਤਕਾਰ ਕੀਤਾ ਹੈ ਅਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ । ਜਦੋਂ ਉਹ ਬੁਖਾਰ ਕਾਰਨ ਆਪਣੀ ਧੀ ਨੂੰ ਡਾਕਟਰ ਕੋਲ ਲੈ ਗਈ ਤਾਂ ਉਸਨੂੰ ਪਤਾ ਲੱਗਾ ਕਿ ਉਹ ਗਰਭਵਤੀ ਹੈ । ਸਿ਼ਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਹੁਣ ਅਦਾਲਤ ਨੇ ਉਸਨੂੰ ਸਖ਼ਤ ਸਜ਼ਾ ਸੁਣਾਈ ਹੈ ।
Read More : ਕੇਰਲ ਦੀ ਅਦਾਲਤ ਨੇ ਸੁਣਾਈ 6 ਵਿਅਕਤੀਆਂ ਨੂੰ 20 ਸਾਲ ਦੀ ਕੈਦ ਦੀ ਸਜ਼ਾ









