ਚੀਨ ਦੇ 4 ਨਾਗਰਿਕਾਂ ਸਮੇਤ 17 ਵਿਅਕਤੀਆਂ ਵਿਰੁੱਧ ਦੋਸ਼ ਪੱਤਰ ਦਾਇਰ

0
28
CBI

ਨਵੀਂ ਦਿੱਲੀ, 15 ਦਸੰਬਰ 2025 : ਕੇਂਦਰੀ ਜਾਂਚ ਬਿਊਰੋ (Central Bureau of Investigation) (ਸੀ. ਬੀ. ਆਈ.) ਨੇ 17 ਵਿਅਕਤੀਆਂ ਵਿਰੁੱਧ ਇਕ ਕੌਮਾਂਤਰੀ ਸਾਈਬਰ ਧੋਖਾਦੇਹੀ ਨੈੱਟਵਰਕ (Cyber ​​fraud network) `ਚ ਕਥਿਤ ਤੌਰ `ਤੇ ਸ਼ਾਮਲ ਹੋਣ ਦੇ ਦੋਸ਼ ਹੇਠ ਦੋਸ਼ ਪੱਤਰ ਦਾਇਰ (Chargesheet filed) ਕੀਤਾ ਹੈ । ਇਨ੍ਹਾਂ `ਚ 4 ਚੀਨੀ ਨਾਗਰਿਕ ਵੀ ਸ਼ਾਮਲ ਹਨ । 58 ਕੰਪਨੀਆਂ ਵਿਰੁੱਧ ਵੀ ਇਹੀ ਕਾਰਵਾਈ ਕੀਤੀ ਗਈ ਹੈ ।  ਇਨ੍ਹਾਂ ਸਾਰਿਆਂ ਵਿਰੁੱਧ 1,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਹੜੱਪਣ ਦਾ ਦੋਸ਼ ਹੈ । ਅਧਿਕਾਰੀਆਂ ਨੇ ਐਤਵਾਰ ਇਹ ਜਾਣਕਾਰੀ ਦਿੱਤੀ ।

ਮਿਊਲ ਖਾਤਿਆਂ ਰਾਹੀਂ ਲਗਭਗ 1 ਹਜ਼ਾਰ ਕਰੋੜ ਦੀ ਕੀਤੀ ਗਈ ਧੋਖਧੜੀ

ਅਕਤੂਬਰ `ਚ ਗਿਰੋਹ ਦਾ ਪਰਦਾਵਾਸ਼ ਕਰਨ ਤੋਂ ਬਾਅਦ ਜਾਂਚ ਕਰਤਾਵਾਂ ਨੇ ਨੋਟ ਕੀਤਾ ਕਿ ਇਹ ਇਕ ਯੋਜਨਾਬੱਧ ਤੇ ਸੰਗਠਿਤ ਸਿੰਡੀਕੇਟ ਸੀ ਜੋ ਗੁੰਝਲਦਾਰ ਡਿਜੀਟਲ ਤੇ ਵਿੱਤੀ ਪ੍ਰਣਾਲੀਆਂ ਰਾਹੀਂ ਕਈ ਤਰ੍ਹਾਂ ਦੀਆਂ ਧੋਖਾਦੇਹੀਆਂ ਕਰਦਾ ਸੀ । ਧੋਖਾਦੇਹੀ ਦੇ ਤਰੀਕਿਆਂ `ਚ ਗੁੰਮਰਾਹਕੁੰਨ ਕਰਜ਼ਾ ਅਰਜ਼ੀਆਂ, ਜਾਅਲੀ ਨਿਵੇਸ਼ ਦੀਆਂ ਯੋਜਨਾਵਾਂ, ਪੈਂਜ਼ੀ ਤੇ ਮਲਟੀ-ਲੈਵਲ ਮਾਰਕੀਟਿੰਗ ਮਾਡਲ, ਜਾਅਲੀ ਪਾਰਟ-ਟਾਈਮ ਨੌਕਰੀ ਦੀਆਂ ਪੇਸ਼ਕਸ਼ਾਂ ਤੇ ਜਾਅਲੀ ਆਨ-ਲਾਈਨ ਗੇਮਿੰਗ ਪਲੇਟਫਾਰਮ ਸ਼ਾਮਲ ਸਨ । ਜਾਂਚ ਏਜੰਸੀ ਦੀ ਅੰਤਿਮ ਰਿਪੋਰਟ ਅਨੁਸਾਰ ਗਰੁੱਪ ਨੇ 111 ਮਾਸਕਰੇਡ ਕੰਪਨੀਆਂ ਰਾਹੀਂ ਨਾਜਾਇਜ਼ ਫੰਡਾਂ ਦੇ ਲੈਣ-ਦੇਣ ਨੂੰ ਲੁਕਾਇਆ ਤੇ `ਮਿਊਲ` ਖਾਤਿਆਂ ਰਾਹੀਂ ਲਗਭਗ 1,000 ਕਰੋੜ ਰੁਪਏ ਦੀ। ਧੋਖਾਦੇਹੀ ਕੀਤੀ ।

Read more : ਨੋਇਡਾ `ਚ ਸੀ. ਬੀ. ਆਈ. ਨੇ ਫੜਿਆ ਅੰਤਰਰਾਸ਼ਟਰੀ ਸਾਈਬਰ ਗਿਰੋਹ

LEAVE A REPLY

Please enter your comment!
Please enter your name here