ਏ. ਐਨ. ਟੀ. ਐਫ. ਨੇ ਨੌਜਵਾਨ ਨੂੰ ਕੀਤਾ 10. 1 ਗ੍ਰਾਮ ਆਈਸ ਸਮੇਤ ਗ੍ਰਿਫ਼ਤਾਰ

0
28
Arrest

ਚੰਡੀਗੜ੍ਹ, 27 ਜਨਵਰੀ 2026 : ਚੰਡੀਗੜ੍ਹ ਪੁਲਸ (Chandigarh Police) ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਵਲੋਂ ਇਕ ਨੌਜਵਾਨ ਨੂੰ 10. 1 ਗ੍ਰਾਮ ਆਈਸ ਸਮੇਤ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਐਨ. ਡੀ. ਪੀ. ਐਸ. ਐਕਟ ਦਾ ਕੇਸ ਦਰਜ ਕਰਕੇ ਭੇਜ ਦਿੱਤਾ ਜੁਡੀਸ਼ੀਅਲ ਹਿਰਾਸਤ ਵਿਚ

ਮਿਲੀ ਜਾਣਕਾਰੀ ਅਨੁਸਾਰ ਇਕ ਨੌਜਵਾਨ ਜਿਸਨੂੰ ਚੰਡੀਗੜ੍ਹ ਪੁਲਸ ਦੀ ਏ. ਐਨ. ਟੀ. ਐਫ. ਫੋਰਸ (A. N. T. F. Force) ਨੇ ਕਥਿਤ ਤੋਰ ‘ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦੀ ਕੋਸਿ਼ਸ਼ ਕਰਨ ਦੇ ਚਲਦਿਆਂ 10.1 ਗ੍ਰਾਮ ਆਈਸ ਬਰਾਮਦ ਕਰਕੇ ਕਾਬੂ ਕੀਤਾ ਹੈ ਪੁਲਸ ਜਾਂਚ ਵਿਚ ਇਕ ਪਲਸ ਅਧਿਕਾਰੀ ਦਾ ਪੁੱਤਰ ਹੋਣਾ ਸਾਹਮਣੇ ਆਇਆ ਹੈ । ਪੁਲਸ ਨੇ ਨੌਜਵਾਨ ਨੂੰ ਐਨ. ਡੀ. ਪੀ. ਐਸ. ਐਕਟ ਦਾ ਕੇਸ ਦਰਜ ਕਰਨ ਤੋਂ ਬਾਅਦ ਅਦਾਲਤ ਵਿਚ ਪੇਸ਼ ਕਰਕੇ ਜੁਡੀਸ਼ੀਅਲ ਹਿਰਾਸਤ (Judicial custody) ਵਿਚ ਭੇਜ ਦਿੱਤਾ ਗਿਆ ।

ਕੌਣ ਹੈ ਇਹ ਨੌਜਵਾਨ

ਏ. ਐਨ. ਟੀ. ਐਫ. ਵਲੋਂ ਨਸ਼ੀਲੇ ਪਦਾਰਥ (Drugs) ਸਮੇਤ ਗ੍ਰਿਫ਼ਤਾਰ ਕੀਤਾ ਗਿਆ ਨੌਜਵਾਨ ਅਭਿਸ਼ੇਕ ਚੰਦੇਲ ਦੱਸਿਆ ਜਾ ਰਿਹਾ ਹੈ ਤੇ ਇਹ ਬਟਾਲਾਣਾ (ਜ਼ੀਰਕਪੁਰ) ਦਾ ਰਹਿਣ ਵਾਲਾ ਹੈ । ਪੁਲਸ ਮੁਤਾਬਕ ਮੁਲਜ਼ਮ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਲਈ ਚੰਡੀਗੜ੍ਹ ਆਇਆ ਸੀ। ਪੁਲਸ ਵਲੋਂ ਨੌਜਵਾਨ ਦੇ ਡਰੱਗ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਪਤਾ ਲਗਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਨੇ ਨਸ਼ੀਲੇ ਪਦਾਰਥ ਕਿੱਥੋਂ ਪ੍ਰਾਪਤ ਕੀਤੇ ਅਤੇ ਉਹ ਚੰਡੀਗੜ੍ਹ ਵਿੱਚ ਕਿਸ ਨੂੰ ਸਪਲਾਈ ਕਰਦਾ ਸੀ ।

Read More : ਗੈਂਗਸਟਰ ਗੋਲਡੀ ਬਰਾੜ ਦੇ ਮਾਪਿਆਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

LEAVE A REPLY

Please enter your comment!
Please enter your name here