ਨੋਇਡਾ, 14 ਦਸੰਬਰ 2025 : ਸੀ. ਬੀ. ਆਈ.(C. B. I.) ਨੇ ਨੋਇਡਾ `ਚ 70 ਕਰੋੜ ਰੁਪਏ ਦੀ ਸਾਈਬਰ ਠੱਗੀ (Cyber fraud) ਕਰਨ ਵਾਲੇ ਅੰਤਰਰਾਸ਼ਟਰੀ ਗਿਰੋਹ (International gang) ਦਾ ਪਰਦਾਫਾਸ਼ ਕੀਤਾ ਹੈ ।
ਗਿਰੋਹ ਠੱਗ ਰਿਹਾ ਸੀ 2022 ਤੋਂ ਨਕਲੀ ਸਰਕਾਰੀ ਅਧਿਕਾਰੀ ਬਣ ਕੇ ਅਮਰੀਕੀ ਨਾਗਰਿਕਾਂ ਨੂੰ
ਇਹ ਗਿਰੋਹ 2022 ਤੋਂ ਅਮਰੀਕੀ ਨਾਗਰਿਕਾਂ ਨੂੰ ਨਕਲੀ ਸਰਕਾਰੀ ਅਧਿਕਾਰੀ ਬਣ ਕੇ ਠੱਗ ਰਿਹਾ ਸੀ । ਐੱਫ. ਬੀ. ਆਈ. ਤੋਂ ਮਿਲੇ ਇਨਪੁਟ ਦੇ ਆਧਾਰ `ਤੇ ਸੀ. ਬੀ. ਆਈ. ਨੇ ਨੋਇਡਾ, ਦਿੱਲੀ ਅਤੇ ਕੋਲਕਾਤਾ `ਚ ਛਾਪੇ ਮਾਰੇ ਅਤੇ 6 ਮੁਲਜ਼ਮਾਂ ਨੂੰ ਗ੍ਰਿਫਤਾਰ (6 accused arrested) ਕੀਤਾ ।
ਕਿਸ ਕਿਸ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ
ਗ੍ਰਿਫਤਾਰ ਮੁਲਜ਼ਮਾਂ `ਚ ਸ਼ੁਭਮ ਸਿੰਘ, ਡਾਲਟਨਲਿਆਨ ਉਰਫ ਮਾਈਕਲ, ਜਾਰਜ ਟੀ. ਜਾਮਲਿਆਨਲਾਲ ਉਰਫ ਮਾਈਲਸ, ਐੱਲ. ਸੀਮਿਨਲੇਨ ਹਾਓਕਿਪ ਉਰਫ ਰਾਣੀ, ਮਾਂਗਖੋਲੁਨ ਉਰਫ ਮੈਕਸੀ ਅਤੇ ਰਾਬਰਟ ਥਾਂਗਖਾਨਖੁਆਲ ਉਰਫ ਡੇਵਿਡ ਸ਼ਾਮਲ ਹਨ । ਜਾਂਚ `ਚ ਸਾਹਮਣੇ ਆਇਆ ਕਿ ਮੁਲਜ਼ਮ ਅਮਰੀਕੀ ਨਾਗਰਿਕਾਂ ਨੂੰ ਕਾਲ ਕਰ ਕੇ ਖੁਦ ਨੂੰ ਡੀ. ਈ. ਏ., ਐੱਫ. ਬੀ. ਆਈ. ਜਾਂ ਸੋਸ਼ਲ ਸਕਿਓਰਿਟੀ ਵਿਭਾਗ ਦਾ ਅਧਿਕਾਰੀ ਦੱਸਦੇ ਸਨ । ਉਹ ਉਨ੍ਹਾਂ ਨੂੰ ਡਰਾਉਂਦੇ ਸਨ ਕਿ ਉਨ੍ਹਾਂ ਦੇ ਸੋਸ਼ਲ ਸਕਿਓਰਿਟੀ ਨੰਬਰ ਦੀ ਗਲਤ ਵਰਤੋਂ ਹੋਈ ਹੈ ਅਤੇ ਬੈਂਕ ਖਾਤੇ ਫਰੀਜ਼ ਹੋ ਸਕਦੇ ਹਨ। ਜਿਸ ਤੋਂ ਘਬਰਾ ਕੇ ਲੋਕ ਆਪਣਾ ਪੈਸਾ ਗਿਰੋਹ ਵੱਲੋਂ ਦੱਸੇ ਗਏ `ਸੇਫ ਅਕਾਊਂਟ` `ਚ ਜਮ੍ਹਾ ਕਰ ਦਿੰਦੇ ਸਨ ।
1.88 ਕਰੋੜ ਦੀ ਨਕਦੀ ਸਮੇਤ 6 ਮੁਲਜ਼ਮ ਗ੍ਰਿਫਤਾਰ
9 ਦਸੰਬਰ 2025 ਨੂੰ ਕੇਸ ਦਰਜ ਹੋਣ ਤੋਂ ਅਗਲੇ ਦਿਨ ਸੀ. ਬੀ. ਆਈ. ਨੇ ਨੋਇਡਾ ਦੇ ਗ਼ੈਰ-ਕਾਨੂੰਨੀ ਕਾਲ ਸੈਂਟਰ (Illegal call center) ’ਤੇ ਛਾਪਾ ਮਾਰਿਆ, ਜਿੱਥੇ ਮੁਲਜ਼ਮ ਸਰਗਰਮ ਤੌਰ `ਤੇ ਕਾਲਾਂ ਕਰ ਰਹੇ ਸਨ। ਛਾਪੇ `ਚ 1.88 ਕਰੋੜ ਰੁਪਏ ਨਕਦ, 34 ਇਲੈਕਟ੍ਰਾਨਿਕ ਉਪਕਰਣ ਅਤੇ ਕਈ ਅਹਿਮ ਦਸਤਾਵੇਜ਼ ਬਰਾਮਦ ਹੋਏ। ਜਾਂਚ `ਚ ਇਹ ਵੀ ਪਤਾ ਲੱਗਾ ਕਿ ਠੱਗੀ ਦੇ ਪੈਸੇ ਨੂੰ ਗਿਰੋਹ ਕ੍ਰਿਪਟੋਕਰੰਸੀ ਅਤੇ ਵਿਦੇਸ਼ੀ ਬੈਂਕ ਖਾਤਿਆਂ ਰਾਹੀਂ ਵੱਖ-ਵੱਖ ਥਾਵਾਂ `ਤੇ ਭੇਜਦਾ ਸੀ । ਸੀ. ਬੀ. ਆਈ. ਹੁਣ ਇਸ ਅੰਤਰਰਾਸ਼ਟਰੀ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਕਰ ਰਹੀ ਹੈ ।
Read More : ਬੀ. ਐਚ. ਪ੍ਰਾਪਰਟੀ ਦੇ ਮਾਲਕ ਦੇ ਘਰ ’ਤੇ ਸੀ. ਬੀ. ਆਈ. ਵਲੋਂ ਛਾਪੇਮਾਰੀ









