ਘਨੌਰ, 30 ਜੁਲਾਈ 2025 : ਥਾਣਾ ਘਨੌਰ (Ghanaur Police Station) ਪੁਲਸ ਨੇ ਵੱਖ-ਵੱਖ ਧਾਰਾਵਾਂ 125, 351 (2), 191 (2), 190 ਬੀ. ਐਨ. ਐਸ. ਤਹਿਤ ਗਾਲੀ-ਗਲੋਚ ਕਰਨ ਅਤੇ ਹਵਾਈ ਫਾਇਰ (Air Fire) ਕਰਨ ਤੇ ਕੇਸ ਦਰਜ ਕੀਤਾ ਹੈ ।
ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ
ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ, ਰਘਬੀਰ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀਆਨ ਪਿੰਡ ਕਤਲਾਹਰ ਅਤੇ 10/15 ਹੋਰ ਅਣਪਛਾਤੇ ਵਿਅਕਤੀ ਸ਼ਾਮਲ ਹਨ ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਚਰਨਜੀਤ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਕਤਲਾਹਰ ਥਾਣਾ ਘਨੌਰ ਨੇ ਦੱਸਿਆ ਕਿ ਉਪਰੋਕਤ ਵਿਅਕਤੀ ਉਸ ਦੇ ਘਰ ਦੇ ਬਾਹਰ ਗਾਲੀ ਗਲੋਚ (Slang) ਕਰ ਰਹੇ ਸਨ ਤਾਂ ਜਦੋ ਉਸ ਨੇ ਵੇਹੜੇ ਵਿੱਚ ਜਾ ਕੇ ਦੇਖਿਆ ਤਾਂ ਗੁਰਵਿੰਦਰ ਸਿੰਘ ਨੇ ਆਪਣੇ ਹੱਥ ਵਿੱਚ ਫੜ੍ਹੇ ਰਿਵਾਲਵਰ ਨਾਲ ਇੱਕ ਹਵਾਈ ਫਾਈਰ ਕੀਤਾ, ਜਿਸ ਕਾਰਨ ਉਹ ਡਰਦਾ ਹੋਇਆ ਆਪਣੇ ਘਰ ਅੰਦਰ ਵੜ੍ਹ ਗਿਆ । ਸਿ਼ਕਾਇਤਕਰਤਾ ਨੇ ਦੱਸਿਆ ਕਿ ਅਜਿਹਾ ਹੋਣ ਦਾ ਕਾਰਨ ਦੋਵਾ ਧਿਰਾ ਦਾ ਜਮੀਨ ਸਬੰਧੀ ਝਗੜ੍ਹਾ ਚੱਲਣਾ ਹੈ ।
Read More : ਚਾਰ ਵਿਰੁੱਧ ਜਾਨੋਂ ਮਾਰਨ ਦੀ ਨੀਅਤ ਤਹਿਤ ਕਾਰ ਚੜ੍ਹਾਉਣ ਤੇ ਕੇਸ ਦਰਜ