ਪਟਿਆਲਾ, 18 ਅਗਸਤ 2025 : ਥਾਣਾ ਸਿਵਲ ਲਾਈਨ (Civil Line Police Station) ਪਟਿਆਲਾ ਦੀ ਪੁਲਸ ਨੇ ਚਾਰ ਵਿਅਕਤੀਆਂ ਵਿਰੁੱਧ ਬਹਿਸਬਾਜੀ, ਗਾਲੀ-ਗਲੋਚ ਕਰਨ ਅਤੇ ਗੋਲੀਆਂ ਚਲਾਉਣ ਤੇ ਵੱਖ-ਵੱਖ ਧਾਰਾਵਾਂ 109, 3 (5), ਬੀ. ਐਨ. ਐਸ. ਸੈਕਸ਼ਨ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ ।
ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ
ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮਨਸਤਵੀਰ ਸਿੰਘ ਪੁੱਤਰ ਭੁਪਿੰਦਰਜੀਤ ਸਿੰਘ ਵਾਸੀ ਪਿੰਡ ਰਾਜਗੜ੍ਹ ਕੂਬੇ ਥਾਣਾ ਮੌੜ ਹਾਲ ਵਾਸੀ ਆਦਰਸ਼ ਕਾਲੋਨੀ ਰਾਮਪੁਰਾਫੂਲ ਬਠਿੰਡਾ, ਗੁਰਚਰਨ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਫਰੈਂਡਜ ਕਾਲੋਨੀ ਨੇੜੇ ਐਚ. ਪੀ. ਪੈਟਰੋਲ ਪੰਪ ਸਨੌਰ, ਗੁਰਤੇਜ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ ਪੇਧਨ ਥਾਣਾ ਭਾਦਸੋਂ ਅਤੇ ਇਕ ਅਣਪਛਾਤਾ ਵਿਅਕਤੀ ਸ਼ਾਮਲ ਹੈ ।
ਪੁਲਸ ਨੇ ਸ਼ੁਰੂ ਕਰ ਦਿੱਤੀ ਹੈ ਅਗਲੇਰੀ ਕਾਰਵਾਈ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਰਾਜਨ ਬਹਿਲ ਪੁੱਤਰ ਗੁਰਦੇਵ ਸਿੰਘ ਵਾਸੀ ਕੁਆਰਟਰ ਨੰ 44-ਐਚ. ਮਹਾਰਾਣੀ ਕਲੱਬ ਛੋਟੀ ਬਾਰਾਂਦਰੀ ਹਾਲ ਕਿਰਾਏਦਾਰ ਪਾਣੀ ਵਾਲੀ ਟੈਂਕੀ ਨੇੜੇ ਸਰਕਾਰੀ ਡਿਸਪੈਂਸਰੀ ਤ੍ਰਿਪੜੀ ਪਟਿਆਲਾ ਨੇ ਦੱਸਿਆ ਕਿ ਉਹ ਸਟ੍ਰੀਟ ਕਲੱਬ (Street Club) ਭੁਪਿੰਦਰਾ ਰੋਡ ਪਟਿਆਲਾ ਵਿਖੇ ਬਤੌਰ ਸਕਿਓਰਿਟੀ ਗਾਰਡ (Security guard) ਦੀ ਨੌਕਰੀ ਕਰਦਾ ਹੈ ਤੇ 15 ਅਗਸਤ ਨੂੰ ਉਕਤ ਵਿਅਕਤੀ ਕਲੱਬ ਵਿਚ ਆਏ ਅਤੇ ਸ਼ਰਾਬ ਪੀ ਕੇ ਨੱਚਣ ਲੱਗ ਪਏ ਤੇ 11. 30 ਦਾ ਸਮਾਂ ਹੋਣ ਕਾਰਨ ਕਲੱਬ ਬੰਦ ਕਰਨ ਦੇ ਚਲਦਿਆਂ ਜਦੋਂ ਉਪਰੋਕਤ ਵਿਅਕਤੀ ਨੂੰ ਜਾਣ ਲਈ ਕਿਹਾ ਗਿਆ ਤਾਂ ਉਹ ਨਹੀਂ ਗਏ ਤੇ ਜਦੋਂ ਉਨ੍ਹਾਂ ਨੇ ਡੀ. ਜੇ. ਬੰਦ ਕਰ ਦਿੱਤਾ ਤਾਂ ਉਪਰੋਕਤ ਵਿਅਕਤੀਆਂ ਨੇ ਸਾਡੇ ਨਾਲ ਬਹਿਸਬਾਜੀ ਅਤੇ ਗਾਲੀ-ਗਲੋਚ ਕਰਦਿਆਂ ਲੋਬੀ ਵਿਚ ਆ ਗਏ ਅਤੇ ਮਨਸਤਵੀਰ ਸਿੰਘ ਨੇ ਡੱਬ ਵਿਚੋ਼ ਪਿਸਟਲ (Pistol from the box) ਕੱਢ ਕੇ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਤੇ ਫਾਇਰ ਕੀਤਾ ਜੋ ਉਸਦੇ ਸੱਜੇ ਡੋਲੇ ਤੇ ਲਗੀ ਤੇ ਫਿਰ ਇਕ ਹੋਰ ਫਾਇਰ ਕੀਤਾ ਜੋ ਉਸਦੇ ਸੱਜੇ ਪੱਟ ਨੂੰ ਛੂਹੰਦੀ ਹੋਈ ਲੰਘ ਗਈ ।
ਸਿ਼ਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਹ ਮੌਕੇ ਤੋਂ ਭੱਜਣ ਲੱਗਿਆ ਤਾਂ ਫਿਰ ਤੀਸਰਾ ਫਾਇਰ ਉਸ ਤੇ ਕੀਤਾ ਗਿਆ ਜੋ ਕਿ ਉਸਦੇ ਸਿਰ ਤੋਂ ਲੰਘ ਕੇ ਸੋਫੇ ਤੇ ਲੱਗਿਆ ਅਤੇ ਚੌਥਾ ਫਾਇਰ (Fourth Fire) ਸਟਾਫ ਤੇ ਕੀਤਾ ਗਿਆ ਜੋ ਕਿਸੇ ਦੇ ਨਹੀਂ ਲੱਗਿਆ ਅਤੇ ਉਪਰੋਕਤ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਉਹ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਹੈ ।
Read More : ਗਾਲੀ-ਗਲੋਚ ਤੇ ਹਵਾਈ ਫਾਇਰ ਕਰਨ ਤੇ ਕਈ ਵਿਅਕਤੀਆਂ ਤੇ ਕੇਸ ਦਰਜ