ਕੁੱਟਮਾਰ ਕਰਨ ਅਤੇ ਕ੍ਰਿਪਾਨ ਮਾਰਨ ਤੇ ਦੋ ਸਮੇਤ 30-35 ਵਿਅਕਤੀਆਂ ਤੇ ਕੇਸ ਦਰਜ

0
5
assault and kirpan attack

ਪਟਿਆਲਾ, 14 ਅਗਸਤ 2025 : ਥਾਣਾ ਅਨਾਜ ਮੰਡੀ (Police Station Grain Market) ਪਟਿਆਲਾ ਦੀ ਪੁਲਸ ਨੇ ਦੋ ਵਿਅਕਤੀਆਂ ਸਮੇਤ 30-35 ਵਿਅਕਤੀਆਂ ਦੇ ਵਿਰੁੱਧ ਵੱਖ-ਵੱਖ ਧਾਰਾਵਾਂ 109, 351 (1,3), 191 (3), 190 ਬੀ. ਐਨ. ਐਸ. ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ ।

ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇੇਸ

ਜਿਹੜੇ ਵਿਅਕਤੀਆਂ ਤੇ ਕੇਸ ਦਰਜ ਕੀਤਾ ਗਿਆ ਹੈ ਵਿਚ ਅਮਰੀਕ ਸਿੰਘ, ਰਤਨ ਲਾਲ ਪੁੱਤਰਾਨ ਚਰਨ ਸਿੰਘ ਵਾਸੀਆਨ ਅਮਨ ਨਗਰ ਪਟਿਆਲਾ ਅਤੇ 30-35 ਅਣਪਛਾਤੇ ਵਿਅਕਤੀ ਸ਼ਾਮਲ ਹਨ।

ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਅਗਲੇਰੀ ਕਾਰਵਾਈ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਬਾਤਿਸ਼ ਧਾਲੀਵਾਲ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਰਸੂਲਪੁਰ ਸੈਦਾ ਥਾਣਾ ਅਨਾਜ ਮੰਡੀ ਪਟਿਆਲਾ ਨੇ ਦੱਸਿਆ ਕਿ ਜਦੋਂ ਉਹ ਆਪਣੇ ਦੋਸਤ ਅਜੈ ਕੁਮਾਰ ਪੁੱਤਰ ਬਲਕਾਰ ਸਿੰਘ ਵਾਸੀ ਮਕਾਨ ਨੰ. 102 ਰਣਜੀਤ ਵਿਹਾਰ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਅਮਨ ਸਵੀਟਸ ਅਮਨ ਨਗਰ ਪਟਿਆਲਾ ਕੋਲ ਖੜ੍ਹਾ ਸੀ ਤਾਂ ਉਸਦੇ ਚਾਰ ਦੋਸਤ ਰਵਿੰਦਰ ਸਿੰਘ, ਰਾਜਦੀਪ ਸਿੰਘ, ਬਲਜਿੰਦਰ ਸਿੰਘ ਅਤੇ ਸੈਮ ਵੀ ਮੋਟਰਸਾਇਕਲਾਂ ਤੇ ਸਵਾਰ ਹੋ ਕੇ ਪਿੱਛੋ ਆ ਰਹੇ ਸਨ ਤਾਂ ਅਮਨ ਸਵੀਟਸ ਦੇ ਬਾਹਰ ਖੜ੍ਹੇ ਨੌਕਰ ਆਪਸ ਵਿੱਚ ਲੜ੍ਹ ਰਹੇ ਸਨ ।

ਜਿਸ ਤੇ ਉਸਦਾ ਦੋਸਤ ਅਜੈ ਕੁਮਾਰ ਉਹਨਾਂ ਨੂੰ ਰੋਕਣ ਲੱਗਿਆ ਤਾਂ ਉਹ ਅਜੈ ਕੁਮਾਰ ਦੇ ਗਲ ਪੈ ਗਏ ਅਤੇ ਗਾਲੀ-ਗਲੋਚ (Swearing) ਕਰਨ ਲੱਗ ਪਏ ਤਾਂ ਮਾਲਕ ਨੇ ਆਪਣੇ ਸਾਰੇ ਨੌਕਰ ਬੁਲਾ ਲਏ ਅਤੇ ਉਨ੍ਹਾਂ ਦੀ ਕੁੱਟਮਾਰ ਕਰਨ ਲੱਗ ਪਏ, ਜਿਸ ਤੇ ਉਸਦੇ (ਸਿ਼ਕਾਇਤਕਰਤਾ) ਦੇ ਬਾਕੀ ਦੋਸਤ ਵੀ ਆ ਗਏ ਤਾਂ ਦੋਹਾਂ ਧਿਰਾਂ ਲੜ੍ਹਦੀਆਂ ਹੋਈਆਂ ਅਮਿਤ ਟੈਲੀਕੋਮ ਕੋਲ ਪਹੁੰਚ ਗਈਆਂ ਤਾਂ ਉੱਥੇ ਹੋਰ ਦੁਕਾਨਦਾਰਾਂ ਨੇ ਵੀ ਨੌਕਰਾਂ ਨਾਲ ਮਿਲ ਕੇ ਉਨ੍ਹਾਂ ਦੀ ਕੁੱਟਮਾਰ (Beating) ਕੀਤੀ ਅਤੇ ਇੰਨੇ ਵਿੱਚ ਢਾਬੇ ਦਾ ਮਾਲਕ ਅਮਰੀਕ ਸਿੰਘ ਆਪਣੇ ਭਰਾ ਰਤਨ ਸਿੰਘ ਨਾਲ ਮੌਕੇ ਤੇ ਆ ਗਿਆ ।

ਜਿਨ੍ਹਾਂ ਵਿੱਚੋ ਅਮਰੀਕ ਸਿੰਘ ਨੇ ਅਜੈ ਕੁਮਾਰ ਦੇ ਸਿਰ ਵਿੱਚ ਕ੍ਰਿਪਾਨ ਮਾਰੀ ਤੇ ਰਤਨ ਲਾਲ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਤੇ ਆਪਣੀ ਰਿਵਾਲਵਰ ਨਾਲ ਫਾਇਰ (Fire with a revolver) ਕੀਤਾ ਜੋ ਉਸਦੇ ਖੱਬੇ ਪੱਟ ਨੂੰ ਕਰੋਸ ਕਰਦੀ ਹੋਈ ਸੱਜੇ ਪੱਟ ਵਿੱਚ ਲੱਗੀ, ਜਿਸਦੇ ਚਲਦਿਆਂ ਉਹ ਤੇ ਉਸਦਾ ਦੋਸਤ ਅਜੈ ਕੁਮਾਰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਹਨ ।

Read More : ਥਾਣਾ ਅਨਾਜ ਮੰਡੀ ਕੀਤਾ ਲੁੱਟਾਂ ਖੋਹਾਂ ਕਰਨ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ

LEAVE A REPLY

Please enter your comment!
Please enter your name here