12 ਵਿਅਕਤੀਆਂ ਵਿਰੁੱਧ ਫਾਇਰ ਕਰਨ, ਕੁੱਟਮਾਰ ਕਰਨ ਤਹਿਤ ਕੇਸ ਦਰਜ

0
7
Gun Fire

ਪਟਿਆਲਾ, 23 ਜੁਲਾਈ 2025 : ਥਾਣਾ ਪਸਿਆਣਾ (Police Station Pasiana) ਪੁਲਸ ਨੇ 12 ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 109,333, 126 (2), 351 (2), 191 (3), 190 ਬੀ. ਐਨ. ਐਸ. ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ ।

ਕਿਸ ਕਿਸ ਵਿਰੁੱਧ ਦਰਜ ਹੋਇਆ ਹੈ ਕੇਸ

ਜਿਹੜੇ 12 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਬੰਟੀ, ਭੁਪਿੰਦਰ ਸਿੰਘ ਪੁੱਤਰਾਨ ਗੁਰਦੇਵ ਰਾਮ, ਗੁਰਦੇਵ ਰਾਮ ਪੁੱਤਰ ਕਰਨੈਲ ਰਾਮ, ਸੋਨੂੰ, ਸੈਂਟੀ ਪੁੱਤਰਾਨ ਮਹਿੰਦਰ ਰਾਮ, ਮਹਿੰਦਰ ਰਾਮ ਪੁੱਤਰ ਕਰਨੈਲ ਰਾਮ, ਅਰਮਾਨ ਪੁਰੀ ਪੁੱਤਰ ਜੋਗਿੰਦਰ ਪੁਰੀ ਵਾਸੀਆਨ ਪਿੰਡ ਬੀਬੀਪੁਰ ਥਾਣਾ ਪਸਿਆਣਾ, ਤਰਸੇਮ ਪੁਰੀ ਪੁੱਤਰੀ ਕ੍ਰਿਸ਼ਨ ਪੁਰੀ ਵਾਸੀ ਪਿੰਡ ਨਿਲਾਸ ਥਾਣਾ ਸਦਰ ਰਾਜਪੁਰਾ ਅਤੇ 4-5 ਹੋਰ ਅਣਪਛਾਤੇ ਵਿਅਕਤੀ ਸ਼ਾਮਲ ਹਨ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਜਸਵਿੰਦਰ ਸਿੰਘ ਪੁੱਤਰ ਜੈਰਾਮ ਵਾਸੀ ਪਿੰਡ ਬੀਬੀਪੁਰ ਥਾਣਾ ਪਸਿਆਣਾ ਨੇ ਦੱਸਿਆ ਕਿ 21 ਜੁਲਾਈ 2025 ਨੂੰ ਜਦੋਂ ਉਹ ਆਪਣੇ ਪਰਿਵਾਰ ਨਾਲ ਘਰ ਵਿੱਚ ਹਾਜਰ ਸੀ ਤਾਂ ਉਪਰੋਕਤ ਵਿਅਕਤੀਆਂ ਨੇ ਹਥਿਆਰਾਂ ਨਾਲ ਲੈਸ ਹੋ ਕੇ ਉਸਦੇ ਘਰ ਤੇ ਹਮਲਾ ਕਰ ਦਿੱਤਾ ।

ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਬੰਟੀ ਨੇ ਪਿਸਟਲ ਨਾਲ ਉਸ ਉਪਰ 5-6 ਫਾਇਰ ਕੀਤੇ

ਸਿ਼ਕਾਇਤਕਰਤਾ ਨੇ ਦੱਸਿਆ ਕਿ ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਬੰਟੀ ਨੇ ਆਪਣੇ ਹੱਥ ਵਿੱਚ ਫੜ੍ਹੇ ਪਿਸਟਲ ਨਾਲ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਉਪਰ 5-6 ਫਾਇਰ ਕੀਤੇ, ਜਿਸ ਤੇ ਉਹ ਆਪਣਾ ਬਚਾਅ ਕਰਦਾ ਹੋਇਆ ਪੌੜੀ ਚੜ੍ਹ ਕੇ ਭੱਜ ਗਿਆ ਪਰ ਉਪਰੋਕਤ ਵਿਅਕਤੀਆਂ ਨੇ ਉਸਦਾ ਪਿੱਛਾ ਕਰਦਿਆਂ ਉਸਨੂੰ ਸਕੂਲ ਵਿੱਚ ਜਾ ਕੇ ਘੇਰ ਲਿਆ ਤੇ ਡੰਡੇ, ਰਾਡਾਂ, ਕਿਰਪਾਨਾਂ ਆਦਿ ਨਾਲ ਕੁੱਟਮਾਰ (Beating) ਕੀਤੀ । ਜਿਸ ਦੇ ਚਲਦਿਆਂ ਉਹ ਇਲਾਜ ਲਈ ਪਿੰਡ ਫਤਿਹਪੁਰ ਵਿਖੇ ਸਮਾਣਾ ਰੋਡ ਤੇ ਪੈਂਦੇ ਸੀ. ਜੇ. ਹਸਪਤਾਲ ਵਿਖੇ ਦਾਖਲ ਹੈ ।

Read More : ਕੁੱਟਮਾਰ ਕਰਨ ਤੇ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ

LEAVE A REPLY

Please enter your comment!
Please enter your name here