ਪਟਿਆਲਾ, 15 ਜੁਲਾਈ 2025 : ਥਾਣਾ ਪਸਿਆਣਾ ਪੁਲਸ (Police Station Pasiana) ਨੇ 12 ਦੇ ਕਰੀਬ ਵਿਅਕਤੀਆਂ ਤੇ ਵੱਖ-ਵੱਖ ਧਾਰਾਵਾਂ 103 (1), 126 (2), 127 (2), 190, 191 (3) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।
ਕਿਹੜੇ ਕਿਹੜੇ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ
ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਬਲਕਾਰ ਸਿੰਘ, ਲਾਡੀ ਸਿੰਘ ਪੁੱਤਰਾਨ ਜੀਤ ਸਿੰਘ, ਕੁਲਵੰਤ ਸਿੰਘ ਪੁੱਤਰ ਗੁਰਧਿਆਨ ਸਿੰਘ, ਗੁਰਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀਆਨ ਪਿੰਡ ਕਰਹਾਲੀ ਥਾਣਾ ਪਸਿਆਣਾ ਅਤੇ 7/8 ਹੋਰ ਅਣਪਛਾਤੇ ਵਿਅਕਤੀ ਸ਼ਾਮਲ ਹਨ ।
ਮਨਪ੍ਰੀਤ ਸਿੰਘ ਤੇ ਕਰ ਦਿੱਤਾ ਹਥਿਆਰਾਂ ਨਾਲ ਹਮਲਾ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਕੁਲਵੰਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਕਰਹਾਲੀ ਥਾਣਾ ਪਸਿਆਣਾ ਨੇ ਦੱਸਿਆ ਕਿ ਉਸਦਾ ਲੜਕਾ ਮਨਪ੍ਰੀਤ ਸਿੰਘ ਜੋ ਕਿ 31 ਸਾਲਾਂ ਦਾ ਹੈ ਨਰਿੰਦਰ ਸਿੰਘ ਪੁੱਤਰ ਮਨਦੀਪ ਸਿੰਘ ਵਾਸੀ ਕਰਹਾਲੀ ਨਾਲ ਮੋਟਰਸਾਇਕਲ ਤੇ ਸਵਾਰ ਹੋ ਕੇ ਖੇਤਾਂ ਤੋ ਘਰ ਨੂੰ ਆ ਰਿਹਾ ਸੀ ਅਤੇ ਉਹ ਵੀ ਇਹਨਾ ਦੇ ਅੱਗੇ-ਅੱਗੇ ਜਾ ਰਿਹਾ ਸੀ ਤਾਂ ਜਦੋਂ ਪਿੰਡ ਕਰਹਾਲੀ ਦੇ ਰਵੀਦਾਸ ਮੰਦਰ ਕੋਲ ਪਹੁੰਚੇ ਤਾਂ ਰਸਤੇ ਵਿੱਚ ਉਪਰੋਕਤ ਵਿਅਕਤੀ ਖੜ੍ਹੇ ਸਨ, ਜਿਨ੍ਹਾਂ ਦੇ ਹੱਥਾਂ ਵਿੱਚ ਕਿਰਪਾਨਾਂ, ਗੰਡਾਸੇ ਅਤੇ ਲੋਹੇ ਦੀਆਂ ਰਾਡਾਂ ਆਦਿ ਸਨ ਤਾਂ ਬਲਕਾਰ ਸਿੰਘ ਨੇ ਮਨਪ੍ਰੀਤ ਸਿੰਘ ਦਾ ਮੋਟਰਸਾਇਕਲ ਰੋਕ ਲਿਆ ਅਤੇ ਆਪਣੇ ਹੱਥ ਵਿੱਚ ਫੜ੍ਹੀ ਰਾਡ ਮਨਪ੍ਰੀਤ ਸਿੰਘ ਦੇ ਮੋਢੇ ਤੇ ਮਾਰੀ ਤੇ ਬਾਕੀਆਂ ਨੇਵੀ ਮਨਪ੍ਰੀਤ ਸਿੰਘ ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ।
ਲੜਕੇ ਨੂੰ ਘੜੀਸ ਕੇ ਕੁੱਟਮਾਰ ਕਰਦੇ ਹੋਏ ਬਲਕਾਰ ਸਿੰਘ ਦੇ ਘਰ ਲੈ ਗਏ
ਸਿ਼ਕਾਇਤਕਰਤਾ ਨੇ ਦੱਸਿਆ ਕਿ ਜਦੋ ਉਹ ਤੇ ਨਰਿੰਦਰ ਸਿੰਘ ਨੇ ਛੁਡਾਉਣ ਦੀ ਕੋਸਿ਼ਸ਼ ਕੀਤੀ ਪਰ ਉਪਰੋਕਤ ਵਿਅਕਤੀ ਉਸਦੇ ਲੜਕੇ ਨੂੰ ਘੜੀਸ ਕੇ ਕੁੱਟਮਾਰ (Beating) ਕਰਦੇ ਹੋਏ ਬਲਕਾਰ ਸਿੰਘ ਦੇ ਘਰ ਲੈ ਗਏ, ਜਿੱਥੇ ਉਸਦੀ ਤੇਜਧਾਰ ਹਥਿਆਰਾਂ (Sharp weapons) ਨਾਲ ਕਾਫੀ ਕੁੱਟਮਾਰ ਕੀਤੀ, ਜਿਸ ਤੇ ਮੌਕੇ ਤੇ ਰੌਲਾ ਸੁਣ ਕੇ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਉਸ ਨੇ ਆਪਣੇ ਲੜਕੇ ਨੂੰ ਉਪਰੋਕਤ ਵਿਅਕਤੀਆਂ ਕੋਲੋਂ ਛੁਡਾਇਆ, ਜਿਸਦੀ ਇਲਾਜ ਦੌਰਾਨ ਪਾਰਕ ਹਸਪਤਾਲ (Park Hospital)ਪਟਿਆਲਾ ਵਿਖੇ ਮੌਤ (Death)ਹੋ ਗਈ । ਸਿ਼ਕਾਇਤਕਰਤਾ ਨੇ ਦੱਸਿਆ ਕਿ ਇਸ ਕੁੱਟਮਾਰ ਦਾ ਮੁੱਖ ਕਾਰਨ ਬਲਕਾਰ ਸਿੰਘ ਉਸਦੀ (ਸਿ਼ਕਾਇਤਕਰਤਾ) ਦੀ ਭਰਜਾਈ ਤੇ ਮਾੜ੍ਹੀ ਨਿਗ੍ਹਾ ਰੱਖਦਾ ਸੀ ਅਤੇ ਉਸ ਦਾ ਲੜਕਾ ਅਹਿਜਾ ਕਰਨ ਤੋ ਰੋਕਦਾ ਸੀ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਕ੍ਰਿਪਾਨ ਨਾਲ ਹਮਲਾ ਕਰਨ ਅਤੇ ਕੁੱਟਮਾਰ ਕਰਨ ਤੇ 7 ਵਿਰੁੱਧ ਕੇਸ ਦਰਜ