ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਤੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ

0
11
NDPS Act

ਨਾਭਾ, 8 ਅਗਸਤ 2025 : ਥਾਣਾ ਕੋਤਵਾਲੀ ਨਾਭਾ (Police Station Nabha) ਪੁਲਸ ਨੇ ਦੋ ਵਿਅਕਤੀਆਂ ਵਿਰੁੱਧ 11 ਹਜ਼ਾਰ 740 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਤੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ ।

ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮਨਪ੍ਰੀਤ ਸਿੰਘ ਪੁੱਤਰ ਪ੍ਰਤਾਪ ਸਿੰਘ, ਪ੍ਰਤਾਪ ਸਿੰਘ ਪੁੱਤਰ ਅਮਰ ਸਿੰਘ ਵਾਸੀਆਨ ਮਕਾਨ ਨੰ. 167 ਪਾਂਡੂਸਰ ਮੁਹੱਲਾ ਨਾਭਾ ਸ਼ਾਮਲ ਹੈ।

ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਅਗਲੇਰੀ ਕਾਰਵਾਈ

ਪੁਲਸ ਨੂੰ ਸੂੁਚਨਾ ਮਿਲੀ ਕਿ ਬੱਤਰਾ ਮੈਡੀਕਲ ਸਟੋਰ ਨੇੜੇ ਸਿ਼ਆਮ ਸਵੀਟਸ ਅਲੌਹਰਾਂ ਗੇਟ ਨਾਭਾ ਦਾ ਮਾਲਕ ਮਨਪ੍ਰੀਤ ਸਿੰਘ ਆਪਣੀ ਦੁਕਾਨ ਤੇ ਨਸ਼ੀਲੀਆਂ ਗੋਲੀਆ ਵੇਚਣ ਦਾ ਧੰਮਾ ਕਰਦਾ ਹੈ ਤੇ ਜਦੋਂ ਰੇਡ ਕੀਤੀ ਗਈ ਤਾਂ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋ ਸਕਦੀਆਂ ਹਨ, ਜਿਸ ਤੇ ਡਰੱਗ ਕੰਟਰੋਲ ਅਫਸਰ ਮਨਦੀਪ ਸਿੰਘ ਨੂੰ ਸ਼ਾਮਲ ਪੁਲਸ ਪਾਰਟੀ ਕਰਕੇ ਉਪਰੋਕਤ ਵਿਅਕਤੀਆਂ ਦੇ ਦੁਕਾਨ ਤੇ ਰੇਡ ਕਰਕੇ ਵੱਖ-ਵੱਖ ਮਾਰਕੇ ਦੀਆਂ 11 ਹਜ਼ਾਰ 740 ਨਸ਼ੀਲੀਆਂ ਗੋਲੀਆਂ (11,740 narcotic pills) ਬ੍ਰਾਮਦ ਹੋਈਆਂ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : 210 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਤੇ ਕੇਸ ਦਰਜ

LEAVE A REPLY

Please enter your comment!
Please enter your name here