ਫੈਕਟਰੀ ਦਫ਼ਤਰ ਵਿਚੋਂ ਐਲ. ਈ. ਡੀ. ਤੇ ਪੈਸੇ ਚੋਰੀ ਕਰਨ ਤੇ ਕੇਸ ਦਰਜ

0
101
luring girl

ਸਮਾਣਾ, 2 ਜੁਲਾਈ 2025 : ਥਾਣਾ ਸਿਟੀ ਸਮਾਣਾ (Police Station Samana) ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 331 (4), 306 ਬੀ. ਐਨ. ਐਸ. ਤਹਿਤ ਫੈਕਟਰੀ ਦੇ ਦਫ਼ਤਰ ਵਿਚੋਂ ਐਲ. ਈ. ਡੀ. ਅਤੇ 20 ਹਜ਼ਾਰ ਰੁਪਏ ਨਗਦੀ ਚੋਰੀ (L. E. D. and Rs. 20 thousand cash stolen) ਕਰਨ ਤੇ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅਰੁਣ ਕੁਮਾਰ ਪੁੱਤਰ ਦੇਵੀਲਾਲ ਯਾਦਵ ਵਾਸੀ ਪਿੰਡ ਮੌਰਾ ਝਰਖਾ ਥਾਣਾ ਸਿਟੀ ਸ਼ੰਕਰਪੁਰ ਜਿਲਾ ਮਾਧੇਪੁਰਾ ਬਿਹਾਰ ਸ਼ਾਮਲ ਹੈ ।

ਅਗਰਵਾਲ ਸਪੇਨ ਪਾਈਪਸ ਦੇ ਨਾਮ ਤੇ ਸੀਮਿੰਟ ਪਾਈਪ ਦੀ ਫੈਕਟਰੀ ਹੈ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਗੋਪਾਲ ਸਿੰਗਲਾ ਪੁੱਤਰ ਰਮੇਸ਼ਵਰ ਦਾਸ ਵਾਸੀ ਸੀਤਾ ਗੀਤਾ ਗਲੀ ਘੱਗਾ ਰੋਡ ਸਮਾਣਾ ਥਾਣਾ ਸਿਟੀ ਸਮਾਣਾ ਨੇ ਦੱਸਿਆ ਕਿ ਉਸਦੀ ਪਾਤੜਾਂ ਰੋਡ ਸਮਾਣਾ ਵਿਖੇ ਅਗਰਵਾਲ ਸਪੇਨ ਪਾਈਪਸ ਦੇ ਨਾਮ ਤੇ ਸੀਮਿੰਟ ਪਾਈਪ ਦੀ ਫੈਕਟਰੀ ਹੈ ਤੇ ਉਪਰੋਕਤ ਵਿਅਕਤੀ ਜੋ ਕਰੀਬ ਦੋ ਸਾਲਾਂ ਤੋ ਆਪਣੀ ਲੇਬਰ ਦੇ 12/13 ਵਿਅਕਤੀਆਂ ਨਾਲ ਫੈਕਟਰੀ ਵਿੱਚ ਕੰਮ ਕਰਦਾ ਸੀ ।

3 ਲੱਖ 50 ਹਜ਼ਾਰ ਰੁਪਏ ਐਡਵਾਂਸ ਲੈ ਰੱਖੇ ਸਨ

ਸਿ਼ਕਾਇਤਕਰਤਾ ਨੇ ਦੱਸਿਆ ਕਿ ਉਪਰੋਕਤ ਵਿਅਕਤੀ ਉਸ (ਸਿ਼ਕਾਇਤਕਰਤਾ) ਕੋਲੋਂ 3 ਲੱਖ 50 ਹਜ਼ਾਰ ਰੁਪਏ ਐਡਵਾਂਸ ਲੈ ਰੱਖੇ ਸਨ ਤਾਂ 6-7 ਜੂਨ 2025 ਦੀ ਦਰਮਿਆਨੀ ਰਾਤ ਨੂੰ ਫੈਕਟਰੀ ਦੇ ਦਫਤਰ ਵਿਚੋ ਇਕ ਐਲ. ਈ. ਡੀ. ਅਤੇ 20 ਹਜਾਰ ਰੁਪਏ ਨਗਦੀ ਚੋਰੀ ਕਰਕੇ ਲੈ ਗਿਆ।ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Read More : ਪਟਿਆਲਾ ‘ਚ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ 4 ਮੁਲਜ਼ਮ ਕੀਤੇ ਕਾਬੂ 

LEAVE A REPLY

Please enter your comment!
Please enter your name here