ਪਾਤੜਾਂ, 1 ਜੁਲਾਈ 2025 : ਥਾਣਾ ਪਾਤੜਾਂ (Police Station Patran) ਪੁਲਸ ਨੇ ਤਿੰਨ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 329 (3), 305 (ਏ), 62 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅਰੂਣ ਜੈਨ, ਲਲਿਤ ਜੈਨ ਪੁੱਤਰਾਨ ਦੇਸ ਰਾਜ ਵਾਸੀਆਨ ਅਜੀਤ ਨਗਰ ਪਟਿ., ਰਾਜੀਵ ਗੋਇਲ ਪੁੱਤਰ ਅਜਾਦ ਹਿੰਦ ਗੋਇਲ ਵਾਸੀ ਮਕਾਨ ਨੰ. 4239 ਫੇਸ-02 ਅਰਬਨ ਅਸਟੇਟ ਪਟਿਆਲਾ ਸ਼ਾਮਲ ਹੈ ।
ਕਬਜਾ ਕਰਨ ਦੀ ਨੀਅਤ ਨਾਲ ਦੁਕਾਨਾਂ ਤੇ ਆਏ ਤੇ ਲੈ ਗਏ ਸਮਾਨ ਚੋਰੀ ਕਰਕੇ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਹਰਿੰਦਰ ਸਿੰਘ ਪੁੱਤਰ ਸੁਲਤਾਨ ਸਿੰਘ ਵਾਸੀ ਪਿੰਡ ਮੋਲਵੀਵਾਲਾ ਥਾਣਾ ਪਾਤੜਾ ਨੇ ਦੱਸਿਆ ਕਿ ਉਸ ਦੀਆਂ ਪਰਸਰਾਮ ਮਾਰਕੀਟ ਪਾਤੜਾਂ ਵਿਖੇ ਦੋ ਦੁਕਾਨਾਂ ਹਨ ਤੇ 11 ਫਰਵਰੀ 2025 ਨੂੰ ਉਪਰੋਕਤ ਵਿਅਕਤੀ ਕਬਜਾ ਕਰਨ (To occupy) ਦੀ ਨੀਅਤ ਨਾਲ ਦੁਕਾਨਾਂ ਤੇ ਆਏ ਅਤੇ ਦੁਕਾਨ ਵਿੱਚੋ ਕਾਫੀ ਮਾਤਰਾ ਵਿੱਚੋ ਕੂਲਰ, ਪੱਖੇ, ਪਰਦੇ, ਸ਼ੀਸ਼ੇ ਇਲੈਕਟੋ੍ਰਨਿਕ ਸਮਾਨ ਵਗੈਰਾ ਚੋਰੀ (Theft of goods) ਕਰਕੇ ਲੈ ਗਏ, ਜਿਸਦੀ ਬਜਾਰੂ ਕੀਮਤ ਕਰੀਬ 7/7.5 ਲੱਖ ਰੁਪਏ ਬਣਦੀ ਹੈ। ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਟਰੱਕ ਤੇਜ ਰਫ਼ਤਾਰ ਨਾਲ ਲਿਆ ਕੇ ਮਾਰਨ ਤੇ ਚਾਲਕ ਵਿਰੁੱਧ ਕੇਸ ਦਰਜ