ਕਾਰ ਤੇਜ ਰਫ਼ਤਾਰ ਨਾਲ ਲਿਆ ਕੇ ਮਾਰਨ ਅਤੇ ਬਦਸਲੂਕੀ ਕਰਨ ਤੇ ਕੇਸ ਦਰਜ

0
13
Case registered

ਪਟਿਆਲਾ, 8 ਅਗਸਤ 2025 : ਥਾਣਾ ਕੋਤਵਾਲੀ (Police Station) ਪਟਿਆਲਾ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 281, 324 (1), 131 ਬੀ. ਐਨ. ਐਸ. ਸੈਕਸਨ 185 ਐਮ. ਵੀ. ਐਕਟ ਤਹਿਤ ਕਾਰ ਤੇਜ ਰਫ਼ਤਾਰ (Car speeding) ਨਾਲ ਲਿਆ ਕੇ ਮਾਰਨ ਅਤੇ ਬਦਸਲੂਕੀ ਕਰਨ ਤੇ ਕੇਸ ਦਰਜ ਕੀਤਾ ਹੈ ।

ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਕਾਰ ਦਾ ਡਰਾਈਵਰ ਅਮਰਿੰਦਰ ਸਿੰਘ (ਬਿਜਲੀ ਬੋਰਡ ਮੁਲਾਜਮ) ਅਤੇ ਕਾਰ ਦਾ ਡਰਾਇਵਰ ਤਰੁਨ ਬਿੰਦਰਾ ਸ਼ਾਮਲ ਹਨ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (ਸਿ਼ਕਾਇਤਕਰਤਾ ) ਸੁਮੇਸ਼ ਜੈਨ ਪੁੱਤਰ ਰਮੇਸ਼ ਜੈਨ ਵਾਸੀ ਮਕਾਨ ਨੰ. 37 ਸੰਤ ਇਨਕਲੇਵ ਪਟਿਆਲਾ ਨੇ ਦੱਸਿਆ ਕਿ 6 ਅਗਸਤ ਨੂੰ ਜਦੋਂ ਉਹ ਆਪਣੀ ਕਾਰ ਵਿਚ ਸਵਾਰ ਹੋ ਕੇ ਮੋਦੀ ਕਾਲਜ ਪਟਿਆਲਾ ਕੋਲ ਜਾ ਰਿਹਾ ਸੀ ਤਾਂ ਐਸ. ਬੀ. ਆਈ. ਏ. ਟੀ. ਐਮ. ਕੋਲ ਆਪਣੀ ਕਾਰ ਪਾਰਕਿੰਗ ਵਾਲੀ ਲਾਈਨ ਵਿੱਚ ਲਗਾ ਦਿੱਤੀ ਤਾਂ ਪਿੱਛੋ ਡਰਾਇਵਰ ਅਮਰਿੰਦਰ ਸਿੰਘ ਨੇ ਆਪਣੀ ਕਾਰ ਤੇਜ ਰਫਤਾਰ ਤੇ ਲਾਪ੍ਰਵਾਹੀ (Car speeding and carelessness)
ਨਾਲ ਲਿਆ ਕੇ ਉਸਦੀ ਕਾਰ ਵਿੱਚ ਮਾਰੀ ਅਤੇ ਮੌਕੇ ਤੇ ਫੋਨ ਕਰਕੇ ਆਪਣੇ ਰਿਸ਼ਤੇਦਾਰ ਤਰੁਨ ਬਿੰਦਰਾ ਨੂੰ ਬੁਲਾ ਲਿਆ, ਜਿਸਨੇ ਉਸ ਨਾਲ ਬਦਸਲੂਕੀ ਕੀਤੀ ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਮੋਟਰਸਾਈਕਲ ਚਾਲਕ ਵਿਰੁੱਧ ਫੇਟ ਮਾਰ ਕੇ ਜ਼ਖ਼ਮੀ ਕਰਨ ਤੇ ਕੇਸ ਦਰਜ

LEAVE A REPLY

Please enter your comment!
Please enter your name here