ਨਾ ਤਾਂ ਵਿਦੇਸ਼ ਭੇਜਿਆ ਤੇ ਨਾ ਪੈਸੇ ਵਾਪਸ ਕੀਤੇ ਹੋਇਆ ; ਕੇਸ ਦਰਜ

0
19
FIR

ਪਟਿਆਲਾ, 19 ਜੁਲਾਈ 2025 : ਥਾਣਾ ਅਰਬਨ ਐਸਟੇਟ (Urban Estate Police Station) ਪਟਿਆਲਾ ਨੇ ਇਕ ਮਹਿਲਾ ਵਿਰੁੱਧ ਵੱਖ-ਵੱਖ ਧਾਰਾਵਾਂ 316 (2), 318 (4) ਬੀ. ਐਨ. ਐਸ. ਤਹਿਤ ਪੈਸੇ ਲੈ ਕੇ ਵੀ ਵਿਦੇਸ਼ ਨਾ ਭੇਜਣ (Do not send abroad) ਤੇ ਕੇਸ ਦਰਜ ਕੀਤਾ ਹੈ ।

ਕਿਸ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ

ਜਿਹੜੀ ਮਹਿਲਾ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅਰਵਿਨਾ ਸ਼ਰਮਾ (Arvina Sharma) ਪੁੱਤਰੀ ਤਰਸੇਮ ਲਾਲ ਵਾਸੀ ਸੁਗੰਧ ਵਿਆਹ ਏ. ਐਲ-2 ਗਰਾਊਡ ਫਲੋਰ ਗਰੈਂਡ ਪਲਾਜਾ ਨੇੜੇ ਕੀਆ ਹੋਟਲ ਲੁਧਿਆਣਾ ਹਾਲ ਮਕਾਨ ਨੰ. 168 ਸੈਕਟਰ 18-ਏ ਚੰਡੀਗੜ੍ਹ ਸ਼ਾਮਲ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਰਮਨ ਕੋਹਲੀ ਪੁੱਤਰ ਅਸੋ਼ਕ ਕੁਮਾਰ ਵਾਸੀ ਮਕਾਨ ਨੰ. 7 ਗਲੀ ਨੰ. 7 ਗਰਬਖਸ਼ ਕਲੋਨੀ ਪਟਿਆਲਾ ਨੇ ਦੱਸਿਆ ਕਿ ਉਪਰੋਕਤ ਮਹਿਲਾ ਨੇ ਉਸਦੀ ਪਤਨੀ ਸੋਨੀਆ ਰਾਣੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਫੇਸ-2 ਅਰਬਨ ਅਸਟੇਟ ਪਟਿਆਲਾ ਦੀ ਮਾਰਕਿਟ ਵਿੱਚ 8 ਲੱਖ 50 ਹਜ਼ਾਰ ਰੁਪਏ (8 lakh 50 thousand rupees) ਹਾਸਲ ਕਰ ਲਏ ਪਰ ਬਾਅਦ ਵਿੱਚ ਨਾ ਤਾਂ ਸੋਨੀਆਂ ਰਾਣੀ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ, ਜਿਸ ਤੇ ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਵਿਦੇਸ਼ ਭੇਜਣ ਦੇ ਨਾਂ ‘ਤੇ ਲੜਕੀ ਨਾਲ ਕੀਤਾ ਫਰਾਡ

LEAVE A REPLY

Please enter your comment!
Please enter your name here