ਨਾਭਾ, 4 ਅਕਤੂਬਰ 2025 : ਥਾਣਾ ਕੋਤਵਾਲੀ ਨਾਭਾ ਪੁਲਸ (Police Station Kotwali Nabha Police) ਨੇ ਇਕ ਵਿਅਕਤੀ ਸਮੇਤ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 329 (3), 62, 303 (1), (5) ਬੀ. ਐਨ. ਐਸ. ਤਹਿਤ ਪਲਾਟ ਤੇ ਕਬਜਾ ਕਰਨ ਦੀ ਨੀਅਤ (Intent to seize) ਨਾਲ ਚਾਰ ਦੀਵਾਰੀ ਕਰਨ ਤੇ ਕੇਸ ਦਰਜ ਕੀਤਾ ਹੈ ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਗਿਆਨ ਸਿੰਘ ਪੁੱਤਰ ਬਚਨ ਸਿੰਘ ਵਾਸੀ ਪਿੰਡ ਲਿਬੜਾ ਖੰਨਾ ਜਿਲਾ ਲੁਧਿਆਣਾ ਨੇ ਦੱਸਿਆ ਕਿ ਪਿੰਡ ਰੋਹਟਾ ਵਿਖੇ ਕੁੱਝ ਦਿਨ ਪਹਿਲਾਂ ਉਸਦੇ ਪਲਾਟ ਕੋਲ ਲੱਗਿਆ ਦਰੱਖਤ ਡਿੱਗਣ ਕਾਰਨ ਉਸਦੇ ਪਲਾਟ ਦੀ ਚਾਰ ਦੀਵਾਰੀ ਡਿੱਗ ਗਈ ਸੀ, ਜਿਸਦੀ ਰਿਪੇਅਰ ਕਰਨੀ ਬਾਕੀ ਸੀ ਪਰ ਰਵਿੰਦਰ ਕੁਮਾਰ ਕੁੱਝ ਹੋੋਰ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਪਲਾਟ ਤੇ ਕਬਜਾ ਕਰਨ ਦੀ ਨੀਅਤ ਨਾਲ ਚਾਰ ਦੀਵਾਰੀ ਕਰਨ ਲੱਗ ਪਿਆ, ਜਦੋਂ ਕਿ ਉਨ੍ਹਾਂ ਵਲੋਂ ਪਹਿਲਾਂ ਹੀ ਚਾਰ ਦੀਵਾਰੀ ਕੀਤੀ ਜਾ ਰਹੀ ਸੀ । ਸਿ਼ਕਾਇਤਕਰਤਾ ਨੇ ਦੱਸਿਆ ਕਿ ਰਵਿੰਦਰ ਕੁਮਾਰ (Ravinder Kumar) ਨੇ ਪੁਲਸ ਕੋੋਲ ਜਾ ਕੇ ਇਸ ਪਲਾਟ ਨੂੰ ਆਪਣਾ ਦੱਸ ਕੇ ਕੰਮ ਰਕੁਵਾ ਦਿੱਤਾ ਅਤੇ ਮਾਨਯੋਗ ਅਦਾਲਤ ਵਿੱਚ ਸਟੇਅ ਹਾਸਲ ਕਰਨ ਸਬੰਧੀ ਕੇਸ ਕਰ ਦਿੱਤਾ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਥਾਣਾ ਕੋਤਵਾਲੀ ਨਾਭਾ ਨੇ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਕੋਪੀ ਰਾਈਟ ਐਕਟ ਤਹਿਤ ਕੇਸ ਦਰਜ