ਮਹਿਲਾ ਵਿਰੁੱਧ ਧੋਖਾਧੜੀ ਕਰਨ ਤੇ ਕੋਤਵਾਲੀ ਨਾਭਾ ਵਿਖੇ ਕੇਸ ਦਰਜ

0
35
case-registered

ਨਾਭਾ, 7 ਨਵੰਬਰ 2025 : ਥਾਣਾ ਕੋਤਵਾਲੀ ਨਾਭਾ (Police Station Nabha) ਪੁਲਸ ਨੇ ਇਕ ਮਹਿਲਾ ਵਿਰੁੱਧ ਧੋਖਾਧੜੀ ਕਰਨ ਤੇ ਧਾਰਾ 420 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਕਰਨਦੀਪ ਸਿੰਘ (Complainant Karandeep Singh) ਪੁੱਤਰ ਭੁਪਿੰਦਰ ਸਿੰਘ ਵਾਸੀ ਮੁਹੱਲਾ ਜੱਟਾ ਵਾਲਾ ਨਾਭਾ ਨੇ ਦੱਸਿਆ ਕਿ ਮਹਿਲਾ ਹਿਮਾਨੀ ਸਹਿਗਲ ਪਤਨੀ ਦੀਪਕ ਸਹਿਗਲ ਵਾਸੀ ਪਿੰਡ ਦੁਲੱਦੀ ਥਾਣਾ ਸਦਰ ਨਾਭਾ ਹਾਲ ਗਲੀ ਨੰ 4 ਡਿਫੈਂਸ ਕਾਲੋਨੀ ਨਾਭਾ ਨੇ ਗਲਤ ਤਥਾਂ-ਕਾਗਜ਼ਾਤ ਦੇ ਆਧਾਰ ਤੇ ਆਪਣੇ ਬੱਚਿਆਂ ਦੀ ਗਲਤ ਪੈਨਸ਼ਨ ਲਗਾਉਣ ਸਬੰਧੀ ਵਿਭਾਗ ਨਾਲ ਧੋਖਾਧੜੀ (Fraud with the department) ਕੀਤੀ ਹੈ । ਸਿ਼ਕਾਇਤਕਰਤਾ ਨੇ ਦੱਸਿਆ ਕਿ ਬਾਅਦ ਵਿਚ ਮਹਿਲਾ ਵਲੋਂ ਸਬੰਧਤ ਵਿਭਾਗ ਕੋਲ ਪੈਸੇ ਜਮ੍ਹਾ ਕਰਵਾਏ ਗਏ ਸਨ, ਜਿਸ ਤੇ ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

Read More : ਬੈਂਕ ਨਾਲ ਧੋਖਾਧੜੀ ਮਾਮਲੇ ਵਿਚ ਈ. ਡੀ. ਨੇ ਕੀਤੀ ਜਾਇਦਾਦ ਜ਼ਬਤ

LEAVE A REPLY

Please enter your comment!
Please enter your name here