ਪਟਿਆਲਾ, 2 ਜੁਲਾਈ 2025 : ਸਾਈਬਰ ਕਰਾਈਮ ਪਟਿਆਲਾ (Cyber Crime Patiala) ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਆਨ ਲਾਈਨ ਇਨਵੈਸਟਮੈਂਟ ਕਰਵਾ ਕੇ ਵਧ ਮੁਨਾਫਾ ਕਮਾਉਣ ਦਾ ਝਾਂਸਾ ਦੇ ਕੇ 39 ਲੱਖ 84 ਹਜ਼ਾਰ 200 ਦੀ ਠੱਗੀ (39 lakh 84 thousand 200 fraud) ਮਾਰੀ ਹੈ । ਜਿਸ ਤੇ ਪੁਲਸ ਨੇ ਵੱਖ-ਵੱਖ ਧਾਰਾਵਾਂ 318 (4), 319 (2), 61(2) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।
39 ਲੱਖ 84 ਹਜ਼ਾਰ 200 ਰੁਪਏ ਦੀ ਠੱਗੀ ਮਾਰੀ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਹਰਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮਕਾਨ ਨੰ. 08 ਨਿਉ ਅਫਸਰ ਕਲੋਨੀ ਥਾਣਾ ਸਿਵਲ ਲਾਇਨ ਪਟਿਆਲਾ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਉਸਨੂੰ ਵੱਧ ਮੁਨਾਫਾ ਕਮਾਉਣ ਦਾ ਝਾਂਸਾ ਦੇ ਕੇ ਆਨ-ਲਾਇਨ ਇਨਵੈਸਟਮੈਂਟ (Online Investment) ਕਰਵਾ ਕੇ ਕਰੀਬ 39 ਲੱਖ 84 ਹਜ਼ਾਰ 200 ਰੁਪਏ ਦੀ ਠੱਗੀ ਮਾਰੀ ਹੈ, ਜਿਸ ਤੇ ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਸਾਈਬਰ ਕ੍ਰਾਈਮ ਦੇ ਵੱਡੇ ਗਿਰੋਹ ਦਾ ਪਰਦਾਫ਼ਾਸ਼, ਪੁਲਿਸ ਨੇ 5 ਵਿਅਕਤੀ ਕੀਤੇ ਗ੍ਰਿਫਤਾਰ