ਰਾਜਪੁਰਾ, 30 ਜੁਲਾਈ 2025 : ਥਾਣਾ ਸਦਰ ਰਾਜਪੁਰਾ (Police Station Sadar Rajpura) ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਵਾਂ 127 (2) ਬੀ. ਐਨ. ਐਸ. ਤਹਿਤ ਲੜਕੇ ਨੂੰ ਗੈਰ-ਕਾਨੂੰਨੀ ਹਿਰਾਸਤ ਵਿਚ ਰੱਖਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਮੁਖਤਿਆਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਸਧਰੋਰ ਥਾਣਾ ਸਦਰ ਰਾਜਪੁਰਾ ਨੇ ਦੱਸਿਆ ਕਿ ਅਣਪਛਾਤੇਵਿਅਕਤੀਆਂ ਨੇ ਉਸਦਾ ਲੜਕਾ ਗੁਰਪ੍ਰੀਤ ਸਿੰਘ ਜੋ ਕਿ 25 ਸਾਲਾਂ ਦਾ ਹੈ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਕੀਰਤਨ ਸਿੱਖਣ ਜਾਂਦਾ ਸੀ ਤੇ 23 ਜੂਨ 2025 ਨੂੰ ਉਹ ਆਪਣੇ ਲੜਕੇ ਨੂੰ ਨਵਾ ਬੱਸ ਸਟੈਂਡ ਰਾਜਪੁਰਾ ਵਿਖੇ ਛੱਡ ਕੇ ਆਇਆ ਸੀ ਤ 3 ਜੁਲਾਈ 2025 ਨੂੰ ਫੋਨ ਕੀਤਾ ਤਾਂ ਉਸਦਾ ਫੋਨ ਬੰਦ ਆ ਰਿਹਾ ਸੀ ਅਤੇ ਗੁਰਦੁਆਰਾ ਮਸਤੂਆਣਾ ਸਾਹਿਬ ਜਾ ਕੇ ਪਤਾ ਕੀਤਾ ਤਾਂ ਲੜਕਾ ਉੱਥੇ ਵੀ ਨਹੀ ਸੀ, ਜਿਸ ਤੇ ਉਸਨੂੰ ਸ਼ੱਕ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸਦੇ ਲੜਕੇ ਨੂੰ ਗੈਰ ਕਾਨੂੰਨੀ (Illegal) ਤੌਰ ਤੇ ਆਪਣੀ ਹਿਰਾਸਤ (Detention) ਵਿੱਚ ਛੁਪਾ ਕੇ ਰੱਖ ਲਿਆ ਹੈ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਲੜਕੀ ਨੂੰ ਗੈਰ ਕਾਨੂੰਨੀ ਹਿਰਾਸਤ ਵਿਚ ਰੱਖਣ ਤੇ ਅਣਪਛਾਤਿਆਂ ਵਿਰੁੱਧ ਕੇਸ ਦਰਜ