ਬਨੂੜ, 8 ਅਗਸਤ 2025 : ਥਾਣਾ ਸਦਰ ਪਟਿਆਲਾ ਪੁਲਸ ਨੇ ਮੋਟਰਸਾਈਕਲ ਦੇ ਅਣਪਛਾਤੇ ਚਾਲਕ (unknown driver) ਵਿਰੁੱਧ ਫੇਟ ਮਾਰ ਕੇ ਜ਼ਖ਼ਮੀ ਕਰਨ ਤੇ ਵੱਖ-ਵੱਖ ਧਾਰਾਵਾਂ 281, 125-ਏ, 324 (4) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ
ਪੁੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਮਨਦੀਪ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਪਿੰਡ ਮੰਜਾਲਕਲਾਂ ਥਾਣਾ ਸਦਰ ਪਟਿਆਲਾ ਨੇ ਦੱਸਿਆ ਕਿ 1 ਅਗਸਤ ਨੂੰ ਜਦੋਂ ਉਸਦਾ ਲੜਕਾ ਹਰਮਨਦੀਪ ਸਿੰਘ ਗੁਆਂਢੀਆਂ ਦੇ ਲੜਕੇ ਅਭਿਸ਼ੇਕ ਸ਼ਰਮਾ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਬੱਸ ਅੱਡਾ ਪਿੰਡ ਮੰਜਾਲਕਲਾਂ (Village Manjalkalan) ਕੋਲ ਜਾ ਰਿਹਾ ਸੀ ਤਾਂ ਅਣਪਛਾਤੇ ਡਰਾਈਵਰ ਨੇ ਆਪਣਾ ਮੋਟਰਸਾਈਕਲ (Motorcycle) ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਨ੍ਹਾਂ ਵਿਚ ਮਾਰਿਆ, ਜਿਸ ਕਾਰਨ ਵਾਪਰੇ ਸੜਕੀ ਹਾਦਸੇ ਵਿਚ ਉਸਦਾ ਲੜਕਾ ਅਤੇ ਪੁੱਤਰ ਦਾ ਦੋਸਤ ਅਭਿਸ਼ੇਕ ਸ਼ਰਮਾ ਦੋਵੇਂ ਜਣੇ ਜ਼ਖ਼ਮੀ ਹੋ ਗਏ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਕਾਰ ਵਿਚ ਹਾਈਡਰਾ ਲਿਆ ਕੇ ਮਾਰਨ ਤੇ ਡਰਾਈਵਰ ਵਿਰੁੱਧ ਕੇਸ ਦਰਜ