ਨਾਭਾ, 7 ਜੁਲਾਈ 2025 : ਥਾਣਾ ਸਦਰ ਨਾਭਾ (Police Station Sadar Nabha) ਪੁਲਸ ਨੇ ਅਣਪਛਾਤੇ ਵਾਹਨ ਚਾਲਕ ਵਿਰੁੱਧ ਵੱਖ-ਵੱਖ ਧਾਰਾਵਾਂ 281, 324 (4) ਬੀ. ਐਨ. ਐਸ. ਤਹਿਤ ਫੇਟ ਮਾਰ ਕੇ ਮੌਤ ਦੇ ਘਾਟ (Beaten to death) ਉਤਾਰਨ ਤੇ ਕੇਸ ਦਰਜ ਕੀਤਾ ਗਿਆ ਹੈ ।
ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸੁਖਚੈਨ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਲੁਬਾਣਾ ਟੈਕੂ ਥਾਣਾ ਸਦਰ ਨਾਭਾ ਨੇ ਦੱਸਿਆ ਕਿ 5 ਜੁਲਾਈ 2025 ਨੂੰ ਉਸਦਾ ਭਰਾ ਹਰਪ੍ਰੀਤ ਸਿੰਘ ਆਪਣੇ ਮੋਟਰਸਾਇਕਲ ਤੇ ਸਵਾਰ ਹੋ ਕੇ ਪਿੰਡ ਮੰਡੋੜ ਕੋਲ ਜਾ ਰਿਹਾ ਸੀ ਕਿ ਕਿਸੇ ਅਣਪਛਾਤੇ ਵਹੀਕਲ ਡਰਾਇਵਰ (unidentified vehicle driver) ਨੇ ਲਾਪ੍ਰਵਾਹੀ ਨਾਲ ਫੇਟ ਮਾਰ ਦਿੱਤੀ, ਜਿਸ ਕਾਰਨ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਤਿੰਨ ਵਿਰੁੱਧ ਲੁੱਟ ਖੋਹ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਕੇਸ ਦਰਜ









