ਪਟਿਆਲਾ, 31 ਅਕਤੂਬਰ 2025 : ਥਾਣਾ ਬਖਸ਼ੀਵਾਲ (Police Station Bakshiwal) ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 127 (6) ਬੀ. ਐਨ. ਐਸ. ਤਹਿਤ ਲੜਕੀ ਨੂੰ ਗੈਰ-ਕਾਨੂੰਨੀ ਹਿਰਾਸਤ (Illegal detention) ਵਿਚ ਰੱਖਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਨੇ ਦੱਸਿਆ ਕਿ 24 ਅਕਤੂਬਰ 2025 ਦੀ ਦਰਮਿਆਨੀ ਰਾਤ ਨੂੰ ਉਸਦੀ ਲੜਕੀ ਜੋ ਕਿ 22 ਸਾਲਾਂ ਦੀ (A girl who is 22 years old) ਹੈ ਬਿਨਾਂ ਦੱਸੇ ਘਰੋਂ ਚਲੀ ਗਈ ਤੇ ਘਰ ਵਾਪਸ ਨਹੀਂ ਆਈ, ਜਿਸਦੀ ਘਰ ਵਾਪਸ ਨਾ ਆਉਣ ਤੇ ਕਾਫੀ ਭਾਲ ਕੀਤੀ ਗਈ ਪਰ ਕੁੱਝ ਪਤਾ ਨਾ ਚੱਲਿਆ । ਸਿ਼ਕਾਇਤਕਰਤਾ ਨੇ ਸ਼ੱਕ ਜਾਹਰ ਕੀਤਾ ਕਿ ਉਸਦੀ ਲੜਕੀ ਨੂੰ ਕਿਸੇ ਨੇ ਗੈਰ-ਕਾਨੂੰਨੀ ਤੌਰ ਤੇ ਆਪਣੀ ਹਿਰਾਸਤ ਵਿਚ ਛੁਪਾ ਕੇ ਰੱਖ ਲਿਆ ਹੈ ।
Read More : ਗੈਰ-ਕਾਨੂੰਨੀ ਹਿਰਾਸਤ ਵਿਚ ਰੱਖਣ ਦੇ ਦੋਸ਼ ਹੇਠ ਅਣਪਛਾਤਿਆਂ ਵਿਰੁੱਧ ਕੇਸ ਦਰਜ
 
			 
		