ਪਟਿਆਲਾ, 6 ਅਗਸਤ 2025 : ਥਾਣਾ ਲਾਹੌਰੀ ਗੇਟ ਪਟਿਆਲਾ ਪੁਲਸ ਨੇ ਅਣਪਛਾਤੇੇ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 4, 6 ਪੋਸਕੋ ਐਕਟ (POSCO Act) ਤਹਿਤ ਕੇਸ ਦਰਜ ਕੀਤਾ ਹੈ ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਨੇ ਦੱਸਿਆ ਕਿ 4 ਅਗਸਤ ਨੂੰ ਉਨ੍ਹਾਂ ਦੇ ਲੜਕੇ ਜੋ ਕਿ ਪੰਜ ਸਾਲਾਂ ਦਾ ਹੈ ਨੇ ਦੱਸਿਆ ਕਿ ਉਸਦੇ ਪੇਟ ਅਤੇ ਪਿੱਛੇ ਦਰਦ ਹੋ ਰਿਹਾ ਹੈ। ਸਿ਼ਕਾਇਤਕਰਤਾ ਨੇ ਦੱਸਿਆ ਕਿ ਉ ਨ੍ਹਾਂ ਦੇ ਲੜਕੇ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਇੱਕ ਅਣਪਛਾਤਾ ਵਿਅਕਤੀ ਉਸ ਨੂੰ ਸਕੂਲ ਦੇ ਹੋਸਟਲ ਵਿੱਚ ਲੈ ਗਿਆ ਅਤੇ ਉਸ ਨੂੰ ਚਾਕਲੇਟ ਦੇ ਦਿੱਤੀ ਤੇ ਫਿਰ ਪੋਟੀ ਵਾਲੀ ਜਗ੍ਹਾ ਤੇ ਕੋਈ ਚਾਕਲੇਟ ਵਰਗੀ ਚੀਜ ਲਗਾ ਦਿੱਤੀ, ਜਿਸ ਕਾਰਨ ਉਸਨੂੰ ਦਰਦ ਹੋਣ ਲੱਗ ਪਿਆ, ਜਿਸ ਤੇ ਸਕਦਾ ਹੈ ਕਿ ਉਸ ਅਣਪਛਾਤੇ ਵਿਅਕਤੀ (Unknown person) ਨੇ ਲੜਕੇ ਨਾਲ ਕੋਈ ਗਲਤ ਕੰਮ ਕੀਤਾ ਹੋਵੇ । ਪੁਲਸ ਨੇ ਕੇੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਜ਼ਬਰਦਸਤੀ ਸਰੀਰਕ ਸਬੰਧ ਬਣਾ ਕੇ ਪ੍ਰੈਗਨੈਂਟ ਕਰਨ ਤੇ ਪੋਸਕੋ ਐਕਟ ਤਹਿਤ ਕੇਸ ਦਰਜ