ਪਟਿਆਲਾ, 15 ਜੁਲਾਈ 2025 : ਥਾਣਾ ਤ੍ਰਿਪੜੀ (Tripuri Police Station) ਪਟਿਆਲਾ ਦੀ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 105, 3 (5) ਬੀ. ਐਨ. ਐਸ. ਤਹਿਤ ਜਾਣ ਬੁੱਝ ਕੇ ਕੋਈ ਜਹਿਰੀਲੀ ਚੀਜ਼ ਦੇਣ ਕਾਰਨ ਮੌਤ ਹੋ ਜਾਣ ਤੇ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ ਵਿਚ ਮੋਹਨ ਲਾਲ ਪੁੱਤਰ ਪਵਨ ਲਾਲ ਵਾਸੀ ਮਕਾਨ ਨੰ. 29 ਗਲੀ ਨੰ. 09 ਦੀਪ ਨਗਰ ਪਟਿਆਲਾ ਅਤੇ ਪ੍ਰਭਜੋਤ ਪੁੱਤਰ ਬਲਬੀਰ ਸਿੰਘ ਵਾਸੀ ਮਕਾਨ ਨੰ. 08 ਮੇਨ ਰੋਡ ਤ੍ਰਿਪੜੀ ਸ਼ਾਮਲ ਹਨ ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਨਰੇਸ਼ ਕੁਮਾਰ ਪੁੱਤਰ ਬਾਬੂ ਰਾਮ ਵਾਸੀ ਮਕਾਨ ਨੰ. 151 ਗਲੀ ਨੰ. 09 ਏਕਤਾ ਵਿਹਾਰ ਨੇੜੇ ਅਨੰਦ ਨਗਰ-ਬੀ ਪਟਿਆਲਾ ਨੇ ਦੱਸਿਆ ਕਿ ਉਪਰੋਕਤ ਨੌਜਵਾਨ ਉਸਦੇ ਲੜਕੇ ਰੋਹਿਤ ਜੋ ਕਿ 26 ਸਾਲਾਂ ਦਾ ਹੈ ਦੇ ਦੋਸਤ ਹਨ ਅਤੇਉਸ ਦੇ ਲੜਕੇ ਨੂੰ ਜਾਣ-ਬੁੱਝ ਕੇ ਨਸ਼ਾ ਵਗੈਰਾ ਕਰਨ ਲਈ ਉਕਸਾਉਦੇ ਰਹਿੰਦੇ ਹਨ ।
ਇਲਾਜ ਲਈ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾ ਨੇ ਰੋਹਿਤ ਨੂੰ ਮ੍ਰਿਤਕ ਕਰਾਰ ਕੇ ਦਿੱਤਾ
ਸਿ਼ਕਾਇਤਕਰਤਾ ਨੇ ਦੱਸਿਆ ਕਿ 13 ਜੁਲਾਈ 2025 ਮੋਹਨ ਲਾਲ ਉਸਦੇ (ਸਿ਼ਕਾਇਤਕਰਤਾ) ਲੜਕੇ ਰੋਹਿਤ (Boy Rohit) ਨੂੰ ਆਪਣੇ ਨਾਲ ਮੋਟਰਸਾਇਕਲ ਤੇ ਬਿਠਾ ਕੇ ਲੈ ਗਿਆ ਤਾਂ ਸਾਰੀ ਰਾਤ ਰੋਹਿਤ ਘਰ ਨਹੀ ਆਇਆ ਤੇ ਅਗਲੇ ਦਿਨ ਸਵੇਰ ਸਮੇਂ ਉਸ ਨੂੰ ਪਤਾ ਲੱਗਿਆ ਕਿ ਉਸਦਾ ਲੜਕਾ ਗਲੀ ਨੰ. 08 ਦਸਮੇਸ਼ ਨਗਰ-ਬੀ ਕੋਲ ਬੇਹੋਸ਼ੀ ਦੀ ਹਾਲਤ ਡਿੱਗਾ ਪਿਆ ਹੈ, ਜਿਸਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾ ਨੇ ਰੋਹਿਤ (Rohit) ਨੂੰ ਮ੍ਰਿਤਕ (Dead) ਕਰਾਰ ਕੇ ਦਿੱਤਾ । ਸਿ਼ਕਾਇਤਕਰਤਾ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਨੇਮਿਲ ਕੇ ਜਾਣ ਬੁੱਝ ਕੇ ਉਸਦੇ ਲੜਕੇ ਨੂੰ ਕੋਈ ਜਹਿਰੀਲੀ ਚੀਜ ਦੇ ਦਿੱਤੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਬਰਨਾਲਾ ਵਿਚ ਸਕੂਲੀ ਬੱਸ ਪਲਟਣ ਨਾਲ ਕੰਡਕਟਰ ਦੀ ਮੌਤ