ਪਟਿਆਲਾ, 25 ਜੁਲਾਈ 2025 : ਥਾਣਾ ਅਨਾਜ ਮੰਡੀ (Police Station Grain Market) ਪਟਿਆਲਾ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਪੁਲਸ ਪਾਰਟੀ ਦੇ ਗਲ ਪੈਣ, ਚੈਨ ਖੋਹਣ ਤੇ ਹੱਥੋਪਾਈ ਕਰਦਿਆਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ ਕੀਤਾ ਹੈ ।
ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ
ਜਿਹੜੇ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਨਿਤਿਨ ਸਿੰਘ ਪੁੱਤਰ ਕੈਲਾਸ਼ ਸਿੰਘ ਵਾਸੀ ਗਲੀ ਨੰ. 04 ਭਗਤ ਸਿੰਘ ਕਲੋਨੀ ਫੋਕਲ ਪੁਆਇੰਟ ਪਟਿ. ਅਤੇ ਉਸਦੀ ਪਤਨੀ ਸਿ਼ਵਾਨੀ ਸ਼ਾਮਲ ਹਨ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਸੀਨੀਅਰ ਸਿਪਾਹੀ ਰਮਨਦੀਪ ਸਿੰਘ ਨੰ. 3315/ਪਟਿ. ਮਾਮੂਰਾ ਥਾਣਾ ਅਨਾਜ ਮੰਡੀ ਪਟਿਆਲਾ ਨੇ ਦੱਸਿਆ ਕਿ ਜੋ ਸੇਠੀ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਹਰੀ ਨਗਰ (ਭਗਤ ਸਿੰਘ ਕਲੋਨੀ) ਪਟਿਆਲਾ ਨੇ ਇੱਕ ਦਰਖਾਸਤ ਆਪਣੇ ਲੜਕੇ ਧਿਆਨ ਸਿੰਘ ਦੇ ਨਸ਼ਾ ਕਰਨ ਅਤੇ ਘਰ ਦਾ ਸਮਾਨ ਵੇਚਣ ਸਬੰਧੀ ਦਿੱਤੀ ਸੀ ਦੀ ਪੜਤਾਲ ਸਬੰਧੀ ਦੋਵੇਂ ਪਾਰਟੀਆਂ ਨੂੰ ਥਾਣਾ ਹਾਜਰ ਆਉਣ ਸਬੰਧੀ ਉਕਤ ਸਮੇਤ ਸਿਪਾਹੀ ਮੇਹਰਬਾਨ ਸਿੰਘ ਨੰ. 3617/ਪਟਿ. ਅਤੇ ਮਹਿਲਾ ਸੀਨੀਅਰ ਸਿਪਾਹੀ ਸੁਖਜੀਤ ਕੌਰ ਨੰ. 3385/ਪਟਿਆਲਾ ਸਮੇਤ ਸੇਠੀ ਸਿੰਘ ਦੇ ਘਰ ਗਿਆ ਸੀ ।
ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ
ਸਿ਼ਕਾਇਤਕਰਤਾ ਨੇ ਦੱਸਿਆ ਕਿ ਪਤਾ ਲੱਗਾ ਕਿ ਠਾਕੁਰ ਅਤੇ ਉਸਦੀ ਪਤਨੀ (Thakur and his wife) ਵੀ ਨਸ਼ਾ ਵੇਚਦੇ ਹਨ ਤੇ ਧਿਆਨ ਸਿੰਘ ਇਨ੍ਹਾਂ ਕੋਲੋਂ ਵੀ ਨਸ਼ਾ ਲੈਂਦਾ ਹੈ, ਜਿਸ ਤੇ ਪੁਲਸ ਪਾਰਟੀ ਉਪਰੋਕਤ ਵਿਅਕਤੀਆਂ ਦੇ ਘਰ ਕੋਲ ਪਹੁੰਚੀ ਤਾਂ ਉਪਰੋਕਤ ਵਿਅਕਤੀ ਬਾਹਰ ਗਲੀ ਵਿੱਚ ਖੜ੍ਹੇ ਸਨ ਤੇ ਜਦੋਂ ਪੁਲਸ ਪਾਰਟੀ ਨੇ ਦਰਖਾਸਤ ਸਬੰਧੀ ਪੁਛਗਿੱਛ ਕੀਤੀ ਤਾਂ ਉਪਰੋਕਤ ਵਿਅਕਤੀ ਤਹਿਸ਼ ਵਿੱਚ ਆ ਕੇ ਪੁਲਸ ਪਾਰਟੀ ਦੇ ਗਲ ਪੈ ਗਏ (The police party got involved) ਤੇ ਨਿਤਿਨ ਸਿੰਘ ਨੇ ਝਪਟ ਮਾਰ ਕੇ (With a swoop) ਉਸ ਦੇ ਗਲ ਵਿੱਚ ਪਾਈ ਸੋਨੇ ਦੀ ਚੈਨ ਖੋਹ ਕਰ ਲਈ ਤੇ ਹੱਥੋ ਪਾਈ ਕਰਦੇ ਹੋਏ ਜਾਨੋ ਮਾਰਨ ਦੀਆ ਧਮਕੀਆ ਦੇ ਕੇ ਮੋਕਾ ਤੋ ਫਰਾਰ ਹੋ ਗਏ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਚਾਰ ਵਿਅਕਤੀਆਂ ਵਿਰੁੱਧ ਕੁੱਟਮਾਰ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ