ਰਾਜਪੁਰਾ, 29 ਜੁਲਾਈ 2025 : ਥਾਣਾ ਸਿਟੀ ਰਾਜਪੁਰਾ (Police Station City Rajpura) ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 115 (2), 307, 3 (5) ਬੀ. ਐਨ. ਐਸ. ਤਹਿਤ ਕੁੱਟਮਾਰ ਕਰਨ ਅਤੇ ਘੜੀ ਖੋਹਣ ਤੇ ਕੇਸ ਦਰਜ ਕੀਤਾ ਹੈ।
ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ
ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੱਡੀ ਦਾ ਅਣਪਛਾਤਾ ਡਰਾਈਵਰ ਅਤੇ ਇਕ ਹੋਰ ਅਣਪਛਾਤਾ ਵਿਅਕਤੀ ਸ਼ਾਮਲ ਹੈ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਰਾਜੀਵ ਕੁਮਾਰ ਪੁੱਤਰ ਨੰਦ ਕਿਸ਼ੋਰ ਵਾਸੀ ਮਹਾਵੀਰ ਮੰਦਰ ਰਾਜਪੁਰਾ ਟਾਊਨ ਨੇ ਦੱਸਿਆ ਕਿ 26 ਜੁਲਾਈ ਨੂੰ ਉਹ ਆਪਣੇ ਲੜਕੇ ਸਾਰਥਕ ਨਾਲ ਗੱਡੀ ਵਿਚ ਸਵਾਰ ਹੋ ਕੇ ਰੇਲਵੇ ਸਟੇਸ਼ਨ ਰਾਜਪੁਰਾ ਜਾ ਰਿਹਾ ਸੀ ਤਾਂ ਅੱਗੇ ਜਾ ਰਹੇ ਗੱਡੀ ਡਰਾਈਵਰ ਨੇ ਇਕਦਮ ਬ੍ਰੇਕਾਂ (Sudden brakes) ਲਗਾ ਦਿੱਤੀਆਂ, ਜਿਸ ਕਾਰਨ ਉਨ੍ਹਾਂ ਦੀ ਗੱਡੀ ਉਸ ਗੱਡੀ ਨਾਲ ਟਕਰਾ ਗਈ ਅਤੇ ਗੱਡੀ ਦਾ ਬੰਪਰ ਟੁੱਟ ਗਿਆ ਤੇ ਗੱਡੀ ਡਰਾਈਵਰ ਮੌਕੇ ਤੋਂ ਭੱਜ ਗਿਆ।
ਸਿ਼ਕਾਇਤਕਰਤਾ ਨੇ ਦੰਸਿਆ ਕਿ ਸਰਹਿੰਦ-ਬਾਈਪਾਸ ਰਾਜਪੁਰਾ ਕੋਲ ਪਹੁੰਚ ਕੇ ਉਸਨੇ ਉਪਰੋਕਤ ਵਿਅਕਤੀ ਨੂੰ ਰੋਕ ਲਿਆ ਅਤੇ ਦੋਹਾਂ ਨੇ ਉਸਦੇ ਲੜਕੇ ਦੀ ਕੁੱਟਮਾਰ (Beating) ਕੀਤੀ ਅਤੇ ਉਸਦੇ ਲੜਕੇ ਦੇ ਹੱਥ ਵਿਚ ਪਾਈ ਘੜੀ ਵੀ ਖੋਹ ਲਈ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਕੁੱਟਮਾਰ ਕਰਨ ਅਤੇ ਚਾਕੂ ਨਾਲ ਹਮਲਾ ਕਰਨ ਤੇ 8 ਵਿਅਕਤੀਆਂ ਵਿਰੁੱਧ ਕੇਸ ਦਰਜ