ਸਨੌਰ, 9 ਨਵੰਬਰ 2025 : ਥਾਣਾ ਸਨੌਰ (Police Station Sanaur) ਵਿਖੇ ਵੱਖ-ਵੱਖ ਧਾਰਾਵਾਂ 299, 190, 111 (3) ਬੀ. ਐਨ. ਐਸ. ਅਤੇ ਦਾ ਪੰਜਾਬ ਪ੍ਰੋਹੀਬੀਸ਼ਨ ਆਫ ਕਾਓ ਸਲਾਟਰ ਐਕਟ (Punjab Prohibition of Cow Slaughter Act) ਤਹਿਤ ਟਰੱਕ ਮਾਲਕ ਅਤੇ ਤਿੰਨ ਹੋਰਨਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ।
ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇੇਸ
ਜਿਹੜੇ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਟਰੱਕ ਮਾਲਕ ਕਾਕਾ ਸਲੀਮ ਪੁੱਤਰ ਖੂਸਾ, ਸਹਿਲਾਜ ਪੁੱਤਰ ਕਾਕਾ ਸਲੀਮ ਵਾਸੀ ਜਮਾਲਪੁਰ ਜਿ਼ਲਾ ਮਾਲੇਰਕੋਟਲਾ, ਕਾਲਾ, ਆਸੂ ਬਲਾਲ ਵਾਸੀ ਮਾਲੇਰਕੋਟਲਾ ਸ਼ਾਮਲ ਹਨ ।
ਪੁਲਸ ਕੋੋਲ ਕੀ ਸਿ਼ਕਾਇਤ ਕਰਵਾਈ ਗਈ ਹੈ ਦਰਜ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਵਿਕਾਸ ਕੰਬੋਜ (Complainant Vikas Kamboj) ਪੁੱਤਰ ਨਰੇਸ ਕੁਮਾਰ ਵਾਸੀ ਮਕਾਨ ਨੰ. 2584/1 ਜੋੜੀਆਂ ਭੱਠੀਆਂ ਥਾਣਾ ਕੋਤਵਾਲੀ ਪਟਿਆਲਾ ਨੇ ਦੱਸਿਆ ਕਿ 8 ਨਵੰਬਰ ਨੂੰ ਉਹ ਆਪਣੀ ਟੀਮ ਦੇ ਨਾਲ ਡਕਾਲਾ ਚੁੰਗੀ ਤੋੋਂ ਦੇਵੀਗੜ੍ਹ ਰੋਡ ਵਿਖੇ ਮੌਜੂਦ ਸਨ ਨੂੰ ਸੂਚਨਾ ਮਿਲੀ ਕਿ ਪਟਿਆਲਾ ਵਾਲੇ ਪਾਸੇ ਤੋਂ ਗਊਆਂ ਨਾਲ ਭਰਿਆ ਟਰੱਕ ਆ ਰਿਹਾ, ਜਿਸਨੂੰ ਗਊਆਂ ਨੂੰ ਕੱਟਣ ਵਾਸਤੇ ਪੰਜਾਬ ਤੋਂ ਬਾਹਰ ਲਿਜਾਇਆ ਜਾ ਰਿਹਾ ਹੈ।
ਟਰੱਕ ਚੈਕ ਕਰਨ ਤੇ 12 ਗਊਆਂ ਤੇ 2 ਵੱਛੇ ਹੋਏ ਬਰਾਮਦ
ਸਿ਼ਕਾਇਤਕਰਤਾ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਜਦੋਂ ਟਰੱਕ ਨੂੰ ਰੋਕਿਆ ਗਿਆ ਤਾਂ ਟਰੱਕ ਮਾਲਕ ਨੇ ਆਪਣੇ ਹੋਰ ਸਾਥੀਆਂ ਨਾਲ ਉਨ੍ਹਾਂ ਤੇ ਹਮਲਾ ਕਰ ਦਿੱਤਾ ਅਤੇ ਧੱਕਾ-ਮੁੱਕੀ ਕਰਕੇ ਮੌਕੇ ਤੋਂ ਫਰਾਰ ਹੋ ਗਏ। ਸਿ਼ਕਾਇਤਕਰਤਾ ਵਿਕਾਸ ਕੰਬੋਜ ਨੇ ਦੱਸਿਆ ਕਿ ਟਰੱਕ ਨੂੰ ਜਦੋਂ ਖੋਲ੍ਹ ਕੇ ਚੈਕ ਕੀਤਾ ਗਿਆ ਤਾਂ ਉਸ ਵਿਚੋਂ 12 ਗਊਆਂ ਅਤੇ ਦੋ ਵੱਛੇ (12 cows and two calves) ਬਰਾਮਦ ਹੋਏ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਟਰੱਕ ਦੇ ਅਣਪਛਾਤੇ ਡਰਾਈਵਰ ਵਿਰੁੱਧ ਕੇਸ ਦਰਜ








