ਪਟਿਆਲਾ, 1 ਨਵੰਬਰ 2025 : ਥਾਣਾ ਅਨਾਜ ਮੰਡੀ (Police Station Grain Market) ਪਟਿਆਲਾ ਦੀ ਪੁਲਸ ਨੇ ਟਰੱਕ ਦੇ ਅਣਪਛਾਤੇ ਡਰਾਈਵਰ ਵਿਰੁੱਧ ਵੱਖ-ਵੱਖ ਧਾਰਾਵਾਂ 281, 125, 106, 324 (5) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਮਨਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਚੱਠੇ ਸੇਖਵਾਂ ਥਾਣਾ ਸਦਰ ਸੰਗਰੂਰ ਜਿਲ੍ਹਾ ਸੰਗਰੂਰ ਨੇ ਦੱਸਿਆ ਕਿ ਉਹ ਪੰਜਾਬ ਰੋਡਵੇਜ ਵਿੱਚ ਬਤੌਰ ਡਰਾਈਵਰ ਡਿਊਟੀ (Driver duty in Punjab Roadways) ਕਰ ਰਿਹਾ ਹੈ ਤੇ 31 ਅਕਤੂਬਰ 2025 ਨੂੰ ਬੱਸ ਲੈ ਕੇ ਪਿੰਡ ਹਰਦਾਸਪੁਰ ਸਰਹੰਦ ਰੋਡ ਪਟਿਆਲਾ ਕੋਲ ਜਾ ਰਿਹਾ ਸੀ ਤਾਂ ਟਰੱਕ ਦੇ ਅਣਪਛਾਤੇ ਡਰਾਈਵਰ ਨੇ ਆਪਣਾ ਟਰੱਕ ਤੇਜ ਰਫਤਾਰ ਤੇ ਲਾਪ੍ਰਵਾਹੀ (Truck speeding and reckless driving) ਨਾਲ ਲਿਆ ਕੇ ਉਸਦੀ ਬੱਸ ਵਿੱਚ ਮਾਰਿਆ । ਜਿਸ ਕਾਰਨ ਵਾਪਰੇ ਐਕਸੀਡੈਂਟ ਵਿੱਚ ਬੱਸ ਕੰਡਕਟਰ ਅਨਮੋਲਕ ਸਿੰਘ ਦੀ ਮੌਤ ਹੋ ਗਈ ਅਤੇ ਉਸਦੇ ਅਤੇ ਬੱਸ ਵਿੱਚ ਸਵਾਰ 10-12 ਸਵਾਰੀਆਂ ਦੇ ਕਾਫੀ ਸੱਟਾਂ ਲੱਗੀਆਂ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਟਰਾਲੇ ਦੇ ਅਣਪਛਾਤੇ ਡਰਾਈਵਰ ਵਿਰੁੱਧ ਕੇਸ ਦਰਜ









