ਤਿੰਨ ਵਿਅਕਤੀਆਂ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ

0
12

ਪਟਿਆਲਾ, 31 ਜੁਲਾਈ 2025 : ਥਾਣਾ ਪਸਿਆਣਾ (Police Station Pasiana) ਪੁਲਸ ਨੇ ਤਿੰਨ ਵਿਅਕਤੀਆਂ ਵਿਰੁੱਧ 900 ਗ੍ਰਾਮ ਸੁਲਫੇ ਦੀਆਂ ਬੱਤੀਆਂ ਬਰਾਮਦ ਹੋਣ ਤੇ ਐਨ. ਡੀ. ਪੀ. ਐਸ. ਐਕਟ ਤਹਿਤ (Under the N. D. P. S. Act) ਕੇਸ ਦਰਜ ਕੀਤਾ ਹੈ ।

ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀਆਂ ਵਿਰੱੁਧ ਕੇਸ ਦਰਜ ਕੀਤਾ ਗਿਆ ਹੈ ਵਿਚ ਕੁਲਦੀਪ ਸਿੰਘ ਪੁੱਤਰ ਜਗਦੀਸ਼ ਸਿੰਘ, ਸੋਨੀਆ ਪਤਨੀ ਕੁਲਦੀਪ ਸਿੰਘ ਵਾਸੀਆਨ ਪਿੰਡ ਪਹਾੜਪੁਰ ਥਾਣਾ ਪਸਿਆਣਾ, ਸੰਦੀਪ ਕੋਰ ਪਤਨੀ ਬਲਵਿੰਦਰ ਸਿੰਘ ਵਾਸੀ ਪਿੰਡ ਰੋਹਟੀ ਛੰਨਾ ਥਾਣਾ ਸਦਰ ਨਾਭਾ ਹਾਲ ਪਿੰਡ ਪਹਾੜਪੁਰ ਸ਼ਾਮਲ ਹਨ ।

ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ

ਪੁਲਸ ਮੁਤਾਬਕ ਐਸ. ਆਈ. ਹਰਭਜਨ ਸਿੰਘ ਜੋ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿੱਚ ਪਿੰਡ ਦੱੁਧੜ ਕੋਲ ਮੌਜੂਦ ਸਨ ਨੂੰ ਸੂਚਨਾ ਮਿਲੀ ਕਿ ਉਪਰੋਕਤ ਵਿਅਕਤੀ ਸੁਲਫਾ ਵੇਚਣ ਲਈ ਆਪਣੇ ਬਿਨ੍ਹਾ ਨੰਬਰੀ ਮੋਟਰਸਾਇਕਲ ਤੇ ਸਵਾਰ ਹੋ ਕੇ ਪਿੰਡ ਦੁੱਧੜ ਨੂੰ ਜਾਂਦੀ ਲਿੰਕ ਰੋਡ ਤੋ ਖੱਬੇ ਹੱਥ ਕੱਚੇ ਰਸਤੇ ਪਰ ਖੜ੍ਹੇ ਹਨ, ਜਿਸ ਤੇ ਜਦੋਂ ਰੇਡ ਕੀਤੀ ਗਈ ਤਾਂ ਕੁਲਦੀਪ ਸਿੰਘ ਮੋਟਰਸਾਇਕਲ ਸਮੇਤ ਫਰਾਰ ਹੋ ਗਿਆ ਤੇ ਦੋਸ਼ਣਾ ਨੂੰ ਕਾਬੂ ਕਰਕੇ 900 ਗ੍ਰਾਮ ਸੁਲਫੇ ਦੀਆ ਬੱਤੀਆ (900 grams of sulfa diya) ਬ੍ਰਾਮਦ ਹੋਈਆ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਇਕ ਵਿਅਕਤੀ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ

LEAVE A REPLY

Please enter your comment!
Please enter your name here