ਜਹਿਰੀਲੀ ਦਵਾਈ ਪੀ ਕੇ ਮੌਤ ਦੇ ਘਾਟ ਉਤਰਨ ਤੇ ਇਕ ਵਿਰੁੱਧ ਕੇਸ ਦਰਜ

0
8
FIR

ਪਟਿਆਲਾ, 28 ਜੁਲਾਈ 2025 : ਥਾਣਾ ਸਨੌਰ (Police Station Sanaur) ਪੁਲਸ ਨੇ ਇਕ ਮਹਿਲਾ ਵਿਰੁੱਧ ਵੱਖ-ਵੱਖ ਧਾਰਾਵਾਂ 108 ਬੀ. ਐਨ. ਐਸ. ਤਹਿਤ ਤੰਗ ਆ ਕੇ ਜਹਿਰੀਲੀ ਦਵਾਈ ਪੀਣ ਨਾਲ ਮੌਤ ਹੋਣ ਜਾਣ ਤੇ ਕੇਸ ਦਰਜ ਕੀਤਾ ਹੈ ।

ਕਿਸ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ

ਜਿਹੜੀ ਮਹਿਲਾ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਕਮਲਾ ਰਾਣੀ ਪਤਨੀ ਗੁਰਸੇਵਕ ਸਿੰਘ ਵਾਸੀ ਪਿੰਡ ਬੋਂਸਰ ਕਲਾਂ ਥਾਣਾ ਸਨੌਰ ਸ਼ਾਮਲ ਹੈ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਰੁਪਿੰਦਰ ਕੋਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਬੋਂਸਰ ਕਲਾਂ ਥਾਣਾ ਸਨੌਰ ਨੇ ਦੱਸਿਆ ਕਿ ਉਕਤ ਮਹਿਲਾ ਉਸਦੀ (ਸਿ਼ਕਾਇਤਕਰਤਾ) ਦੀ ਦਰਾਣੀ ਹੈ ਤੇ ਅਕਸਰ ਹੀ ਘਰ ਦੀ ਵੰਡ ਨੂੰ ਲੈ ਕੇ ਮੇਰੇ ਪਤੀ ਨਾਲ ਝਗੜ੍ਹਾ (Quarrel) ਕਰਦੀ ਰਹਿੰਦੀ ਸੀ, ਜਿਸ ਤੇ 19 ਜੁਲਾਈ 2025 ਨੂੰ ਉਪਰੋਕਤ ਮਹਿਲਾ ਨੇ ਮੇਰੇ ਪਤੀ ਨਾਲ ਝਗੜ੍ਹਾ ਕੀਤਾ ਸੀ ਤਾਂ ਉਪਰੋਕਤ ਮਹਿਲਾ ਤੋ ਤੰਗ ਆ ਕੇ ਮੇਰੇ ਪਤੀ ਨੇ ਕੋਈ ਜਹਿਰੀਲੀ ਦਵਾਈ (Poisonous medicine) ਪੀ ਲਈ, ਜਿਸ ਨੂੰ ਪਿੰਡ ਦੇ ਪ੍ਰਾਈਵੇਟ ਹਸਪਤਾਲ ਦਾਖਲ ਕਰਵਾ ਦਿੱਤਾ ਤੇ ਫਿਰ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਵਾਇਆ ਗਿਆ ਪਰ ਹਾਲਤ ਜਿਆਦਾ ਖਰਾਬ ਹੋਣ ਕਾਰਨ ਪੀ. ਜੀ. ਆਈ. ਰੈਫਰ ਕੀਤਾ ਗਿਆ, ਜਿਸਦੀ ਪੀ. ਜੀ. ਆਈ. ਚੰਡੀਗੜ੍ਹ ਵਿਖੇ ਮੋਤ ਹੋ ਗਈ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼਼ੁਰੂ ਕਰ ਦਿੱਤੀ ਹੈ।

Read More : ਦੋ ਵਿਅਕਤੀਆਂ ਵਿਰੁੱਧ ਜਹਿਰੀਲੀ ਚੀਜ਼ ਖੁਆਉਣ ਤੇ ਮੌਤ ਹੋ ਜਾਣ ਤੇ ਕੇਸ ਦਰਜ

LEAVE A REPLY

Please enter your comment!
Please enter your name here