ਪਟਿਆਲਾ, 16 ਨਵੰਬਰ 2025 : ਥਾਣਾ ਲਾਹੌਰੀ ਗੇਟ (Police Station Lahori Gate) ਪਟਿਆਲਾ ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਦੜ੍ਹਾ ਸੱਟਾ ਲਗਾਉਣ ਤੇ ਗੈਂਬਲਿੰਗ ਐਕਟ (Gambling Act) ਤਹਿਤ ਕੇਸ ਦਰਜ ਕੀਤਾ ਹੈ ।
ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ
ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਵੀ ਪਾਹਵਾ ਪੁੱਤਰ ਦਵਿੰਦਰ ਪਾਹਵਾ ਵਾਸੀ ਮਕਾਨ ਨੰ. 99-ਬੀ ਗਲੀ ਨੰ.4 ਰਣਜੀਤ ਨਗਰ ਸਿਊਣਾ ਰੋਡ ਪਟਿਆਲਾ ਸ਼ਾਮਲ ਹੈ।
ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਕਾਰਵਾਈ
ਪੁਲਸ ਮੁਤਾਬਕ ਏ. ਐਸ. ਆਈ. ਪ੍ਰੀਤਮ ਸਿੰਘ ਜੋ ਕਿ ਪੁਲਸ ਪਾਰਟੀ ਸਮੇਤ ਗੈਰ-ਸਮਾਜਿਕ ਅਨਸਰਾਂ ਦੀ ਭਾਲ ਵਿਚ ਬਿਸ਼ਨ ਨਗਰ ਪਟਿਆਲਾ ਮੌਜੂਦ ਸਨ ਤਾਂ ਸੂਚਨਾ ਮਿਲੀ ਕਿ ਉਕਤ ਵਿਅਕਤੀ ਬੰਨਾਂ ਰੋਡ ਸਿ਼ਵ ਮੰਦਰ ਕੋਲ ਦੜ੍ਹਾ ਸੱਟਾ (Sure bet) ਲਗਾ ਰਿਹਾ ਹੈ, ਜਿਸ ਤੇ ਰੇਡ ਕਰਨ ਤੇ 5470 ਰੁਪਏ ਦੜ੍ਹੇ ਸੱਟੇ ਦੇ ਵੀ ਬਰਾਮਦ ਹੋਏ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਥਾਣਾ ਪਸਿਆਣਾ ਨੇ ਕੀਤਾ ਇਕ ਵਿਅਕਤੀ ਵਿਰੁੱਧ ਚੋਰੀ ਦਾ ਕੇਸ ਦਰਜ









