ਪਾਤੜਾਂ, 30 ਜੁਲਾਈ 2025 : ਥਾਣਾ ਪਾਤੜਾਂ (Police Station Patran) ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 115 (2), 118 (1), 351 (2) ਬੀ. ਐਨ. ਐਸ. ਤਹਿਤ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਨ ਤੇ ਕੁੱਟਮਾਰ (Beating) ਕਰਨ ਦਾ ਕੇਸ ਦਰਜ ਕੀਤਾ ਹੈ ।
ਕਿਸ ਵਿਰੁੱਧ ਦਰਜ ਹੋਇਆ ਹੈ ਕੇਸ
ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਇਕਬਾਲ ਖਾਨ ਪੁੱਤਰ ਭੂਰਾ ਖਾਨ ਵਾਸੀ ਪਿੰਡ ਪਾਤੜਾਂ ਸ਼ਾਮਲ ਹੈ ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਲਿਆਕਤ ਅਲੀ ਪੁੱਤਰ ਦਿਲਬਾਗ ਖਾਨ ਵਾਸੀ ਪਿੰਡ ਪਾਤੜਾਂ ਨੇ ਦੱਸਿਆ ਕਿ 26 ਜੁਲਾਈ 2025 ਨੂੰਜਦੋਂ ਉਹ ਜਮੀਨ ਵਿੱਚ ਸਾਂਝੀ ਵੱਟ ਪਾ ਰਿਹਾ ਸੀ ਤਾਂ ਉਪਰੋਕਤ ਵਿਅਕਤੀ ਨੂੰ ਰੋਕਣ ਲੱਗ ਪਿਆ ਅਤੇ ਉਸ ਉਪਰ ਕਿਸੇ ਤੇਜਧਾਰ ਹਥਿਆਰ (Edged weapon) ਨਾਲ ਹਮਲਾ ਕਰ ਦਿੱਤਾ ਤੇ ਉਸਦੀ ਕੁੱਟਮਾਰ ਵੀ ਕੀਤੀ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਚਾਰ ਵਿਅਕਤੀਆਂ ਵਿਰੁੱਧ ਤੇਜਧਾਰ ਹਥਿਆਰਾਂ ਨਾਲ ਕੁੱਟਮਾਰ ਕਰਨ ਤੇ ਕੇਸ ਦਰਜ