ਪਟਿਆਲਾ, 8 ਸਤੰਬਰ 2025 : ਥਾਣਾ ਪਸਿਆਣਾ (Police Station Pasiana) ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 303 (2) ਬੀ. ਐਨ. ਐਸ. ਤਹਿਤ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਣ ਤੇ ਕੇਸ ਦਰਜ ਕੀਤਾ ਹੈ ।
ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ
ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮਨਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਵਜੀਦਪੁਰ ਥਾਣਾ ਪਸਿਆਣਾ ਸ਼ਾਮਲ ਹੈ ।
ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਅਗਲੇਰੀ ਕਾਰਵਾਈ
ਪੁਲਸ ਮੁਤਾਬਕ ਏ. ਐਸ. ਆਈ. ਜਗਤਾਰ ਸਿੰਘ ਜੋ ਪੁਲਸ ਪਾਰਟੀ ਸਮੇਤ ਗੈਰ-ਸਮਾਜਿਕ ਅਨਸਰਾਂ ਦੀ ਭਾਲ ਵਿਚ ਪਿੰਡ ਸ਼ੇਰਮਾਚਰਾ ਬਾਈਪਾਸ ਮੌਜੂਦ ਸਨ ਨੇ ਜਦੋਂ ਉਕਤ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਤਾਂ ਚੈਕ ਕਰਨ ਤੇ ਮੋਟਰਸਾਈਕਲ ਚੋਰੀ (Motorcycle theft) ਦਾ ਪਾਇਆ ਗਿਆ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼