ਭਰੂਣ ਮਿਲਣ ਤੇ ਲੜਕੀ, ਮਾਪਿਆਂ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ

0
42
finding fetus

ਨਾਭਾ, 4 ਨਵੰਬਰ 2025 : ਥਾਣਾ ਕੋਤਵਾਲੀ ਨਾਭਾ (Police Station Nabha) ਪੁਲਸ ਨੇ ਇਕ 19 ਸਾਲਾ ਲੜਕੀ, ਉਸਦੇ ਮਾਪਿਆਂ ਜਾਂ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 91, 94 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਰਾਜਵੰਤ ਸਿੰਘ (Complainant Rajwant Singh) ਪੁੱਤਰ ਕਰਤਾਰ ਸਿੰਘ ਵਾਸੀ ਮਕਾਨ ਨੰ. 01 ਵਿਕਾਸ ਕਲੋਨੀ ਸਰਕੂਲਰ ਰੋਡ ਨਾਭਾ ਨੇ ਦੱਸਿਆ ਕਿ ਉਹ ਪਾਲ ਨਰਸਿੰਗ ਹੋਮ ਦੇ ਨਾਮ ਤੇ ਸਰਕੂਲਰ ਰੋਡ ਨਾਭਾ ਵਿਖੇ ਹਸਪਤਾਲ ਚਲਾ ਕੇ ਮੈਡੀਕਲ ਪ੍ਰੈਕਟਿਸ ਕਰਦਾ ਹੈ ਤੇ 3 ਨਵੰਬਰ 2025 ਨੂੰ ਸ਼ਾਮ ਸਮੇਂ ਉਸਨੂੰ ਸੂਚਨਾ ਮਿਲੀ ਕਿ ਹਸਪਤਾਲ ਦੇ ਵਾਰਡ ਦੇ ਪਿਛਲੇ ਪਾਸੇ ਇੱਟਾਂ ਕੋਲ ਇੱਕ ਭਰੂਣ ਦੀ ਲਾਸ਼ ਪਈ ਹੈ ।

ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

ਸਿ਼ਕਾਇਤਕਰਤਾ ਨੇ ਦੱਸਿਆ ਕਿ ਪਤਾ ਚਲਦਿਆਂ ਹੀ ਜਦੋਂ ਮੌਕੇ ਤੇ ਜਾ ਕੇ ਦੇਖਿਆ ਤਾਂ ਉਸ ਭਰੂਣ ਵਿੱਚ ਕੀੜੇ ਚੱਲ ਰਹੇ ਸਨ ਅਤੇ ਰਿਕਾਰਡ ਚੈਕ ਕਰਨ ਤੇ ਪਾਇਆ ਗਿਆ ਕਿ 27 ਅਕਤੂਬਰ 2025 ਨੂੰ ਮਹਿਲਾ ਜੋ ਕਿ ਪੇਟ ਦਰਦ, ਉਲਟੀਆਂ ਕਾਰਨ ਹਸਪਤਾਲ ਦਾਖਲ ਕਰਵਾਈ ਸੀ ਅਤੇ ਅਗਲੇ ਦਿਨ ਸਵੇਰ ਵੇਲੇ ਛੁੱਟੀ ਲੈ ਕੇ ਘਰ ਵਾਪਸ ਚਲੀ ਗਈ ਸੀ । ਸਿ਼ਕਾਇਤਕਰਤਾ ਨੇ ਦੱਸਿਆ ਕਿ ਉਸਦੇ ਬੈਡ ਦੀ ਚਾਦਰ ਖੂਨ ਨਾਲ ਲਿਬੜੀ ਹੋਈ ਸੀ ਅਤੇ ਬਾਹਰ ਸੁੱਟੀ ਹੋਈ ਸੀ । ਜਿਸ ਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਉਕਤ ਵਿਅਕਤੀਆਂ ਨੇ ਬੱਚੇ ਦਾ ਜਨਮ ਹੋਣ ਤੋ ਰੋਕਣ ਲਈ ਜਾ ਕਿਸੇ ਹੋਰ ਮਕਸਦ ਲਈ ਬੱਚੇ ਦੇ ਭਰੂਣ ਦੀ ਲਾਸ਼ (The body of a baby fetus) ਨੂੰ ਸੁੱਟ ਜਾ ਛੁਪਾ ਦਿੱਤਾ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਖੇਤ ‘ਚੋਂ ਮਿਲਿਆ ਭਰੂਣ, ਜਾਂਚ ‘ਚ ਜੁਟੀ ਪੁਲਿਸ

LEAVE A REPLY

Please enter your comment!
Please enter your name here