ਚਾਰ ਵਿਅਕਤੀਆਂ ਵਿਰੁੱਧ ਕੁੱਟਮਾਰ ਅਤੇ ਜਾਨੋਂ ਮਾਰਨ ਧਮਕੀਆਂ ਦੇਣ ਤੇ ਕੇਸ ਦਰਜ

0
10
Case registered

ਪਾਤੜਾਂ, 22 ਅਕਤੂਬਰ 2025 : ਥਾਣਾ ਪਾਤੜਾਂ ਪੁਲਸ (Police Station Patran) ਨੇ ਚਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 115 (2), 109, 351 (2), 3 (5) ਬੀ. ਐਨ. ਐਸ. ਤਹਿਤ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ (Death threats) ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।

ਕਿਹੜੇ ਕਿਹੜੇ ਵਿਅਕਤੀਆਂ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਮੇਸ਼ ਕੁਮਾਰ, ਰਜੇਸ਼ ਕੁਮਾਰ ਪੁੱਤਰਾਨ ਬਾਬੂ ਰਾਮ, ਮੇਘ ਰਾਜ ਪੁੱਤਰ ਬੁੱਧ ਰਾਮ, ਨਵੀਨ ਕੁਮਾਰ ਪੁੱਤਰ ਪਵਨ ਕੁਮਾਰ ਵਾਸੀਆਨ ਡੇਰਾ ਓਡਾ ਅਰਨੋ ਥਾਣਾ ਪਾਤੜਾਂ ਸ਼ਾਮਲ ਹਨ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਰਜੀਵ ਕੁਮਾਰ ਪੁੱਤਰ ਬਾਬੂ ਰਾਮ ਵਾਸੀ ਡੇਰਾ ਓਡਾ ਅਰਨੋ ਥਾਣਾ ਪਾਤੜਾਂ ਨੇ ਦੱਸਿਆ ਕਿ 19 ਅਕਤੂਬਰ ਨੂੰ ਉਹ ਪੈਦਲ ਆਪਣੀ ਦੁਕਾਨ ਤੇ ਜਾ ਰਿਹਾ ਸੀ ਤੇ ਪਹਿਲਾਂ ਤੋਂ ਹੀ ਰਸਤੇ ਵਿੱਚਕਾਰ ਉਕਤ ਵਿਅਕਤੀ ਤੇਜਧਾਰਾ ਹਥਿਆਰਾਂ ਨਾਲ ਖੜ੍ਹੇ ਸਨ ।

ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ

ਸਿ਼ਕਾਇਤਕਰਤਾ ਰਜੀਵ ਕੁਮਾਰ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਨੇ ਉਸ ਉਪਰ ਹਮਲਾ ਕਰ ਦਿੱਤਾ ਅਤੇ ਰਮੇਸ਼ ਕੁਮਾਰ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਗੰਢਾਸੇ ਤੇ ਰਜੇਸ਼ ਕੁਮਾਰ ਨੇ ਡਾਂਗ ਨਾਲ ਉਸ ਉਪਰ ਹਮਲਾ ਕੀਤਾ । ਸਿ਼ਕਾਇਤਕਰਤਾ ਰਾਜੀਵ ਨੇ ਦੱਸਿਆ ਕਿ ਇੰਨੇ ਵਿੱਚ ਮੌਕੇ ਤੇ ਨਵੀਨ ਕੁਮਾਰ ਵੀ ਆ ਗਿਆ, ਜਿਸਨੇ ਰੋੜਿਆਂ ਨਾਲ ਹਮਲਾ ਕਰ ਦਿੱਤਾ ਤੇ ਉਪਰੋਕਤ ਵਿਅਕਤੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋ ਫਰਾਰ ਹੋ ਗਏ, ਜਿਸ ਤੋਂ ਬਾਅਦ ਉਹ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਹੈ ।ਸਿ਼ਕਾਇਤਕਰਤਾ ਨੇ ਦੱਸਿਆ ਕਿ ਉਕਤ ਘਟਨਾਕ੍ਰਮ ਦਾ ਮੁੱਖ ਕਾਰਨ ਸਰਪੰਚੀ ਦੀਆਂ ਵੋਟਾਂ ਹਨ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read more : ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਛੇ ਵਿਰੁੱਧ ਕੇਸ ਦਰਜ

LEAVE A REPLY

Please enter your comment!
Please enter your name here