ਪਟਿਆਲਾ, 14 ਸਤੰਬਰ 2025 : ਥਾਣਾ ਅਨਾਜ ਮੰਡੀ (Police Station Grain Market) ਪਟਿਆਲਾ ਦੀ ਪੁਲਸ ਨੇ ਚਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 329 (3), 324 (4) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਗਿਆ ਹੈ ।
ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ
ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਜਸਵੀਰ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਚਨਾਰਥ ਖੁਰਦ, ਭੀਮ ਗਿਰ ਵਾਸੀ ਬਿਹਾਰ ਹਾਲ ਚਨਾਰਥਲ ਖੁਰਦ, ਗੁਰਦਿਆਲ ਸਿੰਘ ਵਾਸੀ ਨਾ-ਮਾਲੂਮ, ਜਸਵੰਤ ਸਿੰਘ ਪੁੱਤਰ ਨਰਾਤਾ ਸਿੰਘ ਵਾਸੀ ਫੱਗਣ ਮਾਜਰਾ ਥਾਣਾ ਅਨਾਜ ਮੰਡੀਜਸਵੀਰ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਚਨਾਰਥ ਖੁਰਦ, ਭੀਮ ਗਿਰ ਵਾਸੀ ਬਿਹਾਰ ਹਾਲ ਚਨਾਰਥਲ ਖੁਰਦ, ਗੁਰਦਿਆਲ ਸਿੰਘ ਵਾਸੀ ਨਾ-ਮਾਲੂਮ, ਜਸਵੰਤ ਸਿੰਘ ਪੁੱਤਰ ਨਰਾਤਾ ਸਿੰਘ ਵਾਸੀ ਫੱਗਣ ਮਾਜਰਾ ਥਾਣਾ ਅਨਾਜ ਮੰਡੀ ਪਟਿਆਲਾ ਸ਼ਾਮਲ ਹਨ ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਰਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਫੱਗਣ ਮਾਜਰਾ ਥਾਣਾ ਅਨਾਜ ਮੰਡੀ ਪਟਿਆਲਾ ਨੇ ਦੱਸਿਆ ਕਿ 30 ਅਗਸਤ 2025 ਨੂੰ ਸਮਾਂ 02 ਏ. ਐਮ. ਤੇ ਜਦੋਂ ਉਹ ਆਪਣੇ ਖੇਤਾ ਵਿੱਚ ਗੇੜਾ ਮਾਰਨ ਗਿਆ ਤਾਂ ਦੇਖਿਆ ਕਿ ਉਪਰੋਕਤ ਵਿਅਕਤੀ ਉਸਦੇ ਖੇਤਾਂ ਵਿੱਚ ਘਾਹ ਮਾਰਨ ਵਾਲੀ ਦਵਾਈ (Weed killer in fields) ਦੀ ਸਪਰੇਅ ਕਰ ਰਹੇ ਸਨ ਅਤੇ ਉਸਨੂੰ ਦੇਖ ਕੇ ਮੌਕੇ ਤੋ ਫਰਾਰ ਹੋ ਗਏ, ਜਿਸ ਕਾਰਨ ਉਸਦੀ ਬਾਜਰੇ ਵਾਲੀ ਫਸਲ ਖਰਾਬ ਹੋ ਗਈ । ਸਿ਼ਕਾਇਤਕਰਤਾ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਨੇ ਪਹਿਲਾਂ ਵੀ ਉਸਦੀ ਫਸਲ ਵਾਹ ਕੇ ਨੁਕਸਾਨ ਕਰ ਦਿੱਤਾ ਸੀ । ਪੁਲਸ ਨੇ ਕੇੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਥਾਣਾ ਅਨਾਜ ਮੰਡੀ ਕੀਤਾ ਲੁੱਟਾਂ ਖੋਹਾਂ ਕਰਨ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ