ਪਟਿਆਲਾ, 23 ਜੁਲਾਈ 2025 : ਥਾਣਾ ਤ੍ਰਿਪੜੀ (Tripuri Police Station) ਪਟਿਆਲਾ ਦੀ ਪੁਲਸ ਨੇ ਚਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 109,74, 351 (1,3), 3 (5) ਬੀ. ਐਨ. ਐਸ. ਤਹਿਤ ਜਾਨੋਂ ਮਾਰਨ ਦੀ ਨੀਅਤ ਨਾਲ ਕਾਰ ਚੜ੍ਹਾਉਣ, ਘਰ ਦੇ ਗੇਟ ਵਿਚ ਕਾਰ ਲਿਆ ਕੇ ਮਾਰਨ, ਥੱਪੜ ਮਾਰਨ ਅਤੇ ਗਾਲੀ-ਗਲੋਚ ਆਦਿ ਕਰਨ ਤੇ ਕੇਸ ਦਰਜ ਕੀਤਾ ਹੈ ।
ਕਿਸ-ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ
ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਾਜੇਸ਼ ਮੰਗਲਾ ਪੁੱਤਰ ਧਰਮ, ਪ੍ਰਕਾਸ਼ ਮੰਗਲਾ, ਤਾਨੂਸ਼ ਮੰਗਲਾ ਪੁੱਤਰਾਨ ਰਾਜੇਸ਼ ਮੰਗਲਾ, ਰੁਬਲ ਮੰਗਲਾ ਪਤਨੀ ਰਾਜੇਸ਼ ਮੰਗਲਾ ਵਾਸੀਆਨ ਮਕਾਨ ਨੰ. 61 ਮਹਾਰਾਜਾ ਯਾਦਵਿੰਦਰ ਇੰਨਕਲੇਵ ਨਾਭਾ ਰੋਡ ਪਟਿਆਲਾ ਸ਼ਾਮਲ ਹਨ ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਕਪਿਲ ਦੇਵ ਪੁੱਤਰ ਮੁਲਖ ਰਾਜ ਵਾਸੀ ਮਕਾਨ ਨੰ. 269 ਅਨੰਦ ਨਗਰ-ਏ ਪਟਿਆਲਾ ਥਾਣਾ ਤ੍ਰਿਪੜੀ ਨੇ ਦੱਸਿਆ ਕਿ 19 ਜੁਲਾਈ 2025 ਨੂੰ ਜਦੋਂ ਉਹ ਆਪਣੇ ਘਰ ਦੇ ਬਾਹਰ ਮਿਸਤਰੀ ਲਗਾ ਕੇ ਕੰਮ ਕਰਵਾ ਰਿਹਾ ਸੀ ਤਾਂ ਘਰ ਦੇ ਨਾਲ ਰਹਿੰਦੀ ਕਿਰਾਏਦਾਰ ਪੂਜਾ ਮੌਕੇ ਤੇ ਆ ਕੇ ਉਸ ਨੂੰ ਗੰਦ ਪਾਉਣ ਬਾਰੇ ਕਹਿਣ ਲੱਗ ਪਈ ਅਤੇ ਮੌਕੇ ਤੇ ਮਕਾਨ ਮਾਲਕ ਰਾਜੇਸ਼ ਮੰਗਲਾ (Landlord Rajesh Mangla) ਨੁੂੰ ਫੋਨ ਕਰ ਦਿੱਤਾ ਤੇ ਰਾਜੇਸ਼ ਮੰਗਲਾ ਆਪਣੀ ਪਤਨੀ ਨਾਲ ਕਾਰ ਵਿਚ ਸਵਾਰ ਹੋ ਕੇ ਮੌਕੇ ਤੇ ਆਏ ਤੇ ਉਸਦੀ ਪਤਨੀ ਕਾਰ ਵਿੱਚੋ ਬਾਹਰ ਆ ਕੇ ਉਸ ਨੂੰ ਬੋਲਣ ਲੱਗ ਪਈ ਤਾਂ ਇੰਨੇ ਵਿੱਚ ਕਾਰ ਅੰਦਰ ਬੈਠੇ ਰਾਜੇਸ਼ ਮੰਗਲਾ ਨੇ ਆਪਣੀ ਕਾਰ ਸਟਾਰਟ ਕਰਕੇ ਜਾਨੋਂ ਮਾਰਨ (To kill) ਦੀ ਨੀਅਤ ਨਾਲ ਕਾਰ ਉਸ ਉਪਰ ਚੜਾਉਣ ਦੀ ਕੋਸਿ਼ਸ਼ ਕੀਤੀ, ਜਿਸ ਤੇ ਉਹ ਬੱਚ ਗਿਆ ।
ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ
ਸਿ਼ਕਾਇਤਕਰਤਾ ਨੇ ਦੱਸਿਆ ਕਿ ਕੁੱਝ ਸਮੇਂ ਬਾਅਦ ਤਾਨੂਸ਼ ਮੰਗਲਾ ਆਪਣੀ ਕਾਰ ਵਿਚ ਸਵਾਰ ਹੋ ਕੇ ਆਇਆ ਅਤੇ ਉਸਦੇ ਗੇਟ ਦੀਆਂ ਪੌੜੀਆਂ ਵਿੱਚ ਕਾਰ ਲਿਆ ਕੇ ਮਾਰੀ, ਜਿਸ ਤੇ ਉਸਨੇ ਪਿੱਛੇ ਹੱਟ ਕੇ ਆਪਣੀ ਜਾਨ ਬਚਾਈ ਅਤੇ ਫਿਰ ਜਦੋਂ ਉਸਨੇ ਗੇਟ ਬੰਦ ਕਰ ਦਿੱਤਾ ਤਾਂ ਉਪਰੋਕਤ ਵਿਅਕਤੀਆਂ ਨੇ ਜਬਰਦਸਤੀ ਗੇਟ ਖੋਲ ਕੇ ਉਸਦੀ ਲੜਕੀ ਦੇ ਥੱਪੜ ਮਾਰੇ (Girl slapped) ਅਤੇ ਉਸਦੀ ਕਮੀਜ ਫਾੜ ਦਿੱਤੀ ਤੇ ਗਾਲੀ-ਗਲੋਚ ਵੀ ਕੀਤਾ ਅਤੇ ਉਸਦੀ ਬਾਂਹ ਤੇ ਵੀ ਸੱਟ ਮਾਰੀ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਕੁੱਲ੍ਹੜ ਪੀਜ਼ਾ ਵਾਲਿਆਂ ਦਾ ਫ਼ਿਰ ਪਿਆ ਪੰਗਾ, ਗਲੀ ‘ਚ ਹੋਇਆ ਕਲੇਸ਼